ਸੁਖਬੀਰ ਸਿੰਘ ਬਾਦਲ ਗੁਰਦੁਆਰਾ ਅੜੀਸਰ ਸਾਹਿਬ ਹੰਡਿਆਇਆ ਵਿਖੇ ਹੋਏ ਨਤਮਸਤਕ
ਹੰਡਿਆਇਆ,1 ਅਕਤੂਬਰ ( ਗੁਰਜੀਤ ਸਿੰਘ ਖੁੱਡੀ )- ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਤਮਸਤਕ ਹੋਏ । ਉਨ੍ਹਾਂ ਪੰਜਾਬ,ਪੰਥ ਤੇ ਪਾਰਟੀ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ । ਪ੍ਰਬੰਧਕ ਬਾਬਾ ਬਾਬੂ ਸਿੰਘ ਪੰਚਾਇਤਾਂ ਵਲੋਂ ਸ਼੍ਰੀ ਸਾਹਿਬ, ਸਿਰਪਾਓ ਭੇਟ ਕਰ ਕੇ ਸਨਮਾਨਿਤ ਕੀਤਾ ।