ਜੰਮੂ-ਕਸ਼ਮੀਰ ਦੇ ਰਾਮਬਨ ਵਿਚ 300 ਕਰੋੜ ਰੁਪਏ ਦੀ 30 ਕਿੱਲੋ ਕੋਕੀਨ ਸਮੇਤ ਦੋ ਕਾਬੂ
ਰਾਮਬਨ (ਜੰਮੂ ਅਤੇ ਕਸ਼ਮੀਰ) [ਭਾਰਤ], 1 ਅਕਤੂਬਰ (ਏਐਨਆਈ): ਜੰਮੂ ਅਤੇ ਕਸ਼ਮੀਰ ਪੁਲਿਸ ਨੇ ਰਾਮਬਨ ਜ਼ਿਲ੍ਹੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 30 ਕਿੱਲੋ ਗ੍ਰਾਮ ਕੋਕੀਨ ਜ਼ਬਤ ਕੀਤੀ ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 300 ਕਰੋੜ ਰੁਪਏ ਹੈ । ਮੋਹਿਤਾ ਸ਼ਰਮਾ ਪੁਲਿਸ ਸੁਪਰਡੈਂਟ ਰਾਮਬਨ ਅਨੁਸਾਰ, ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਾਹਨ ਜ਼ਿਲ੍ਹੇ ਵਿਚ ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਕਰ ਰਿਹਾ ਹੈ।