ਕੁਲਥਮ ਵਿਖੇ ਸੱਪ ਲੜਨ ਕਾਰਨ ਭੈਣ-ਭਰਾ ਦੀ ਮੌਤ
ਨਵਾਂਸ਼ਹਿਰ, 1 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਕੁਲਥਮ ਵਿਖੇ ਰਾਤ ਸੁੱਤੇ ਪਏ ਭੈਣ-ਭਰਾ ਦੀ ਸੱਪ ਲੜਨ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ । ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਪਿਤਾ ਸਦੀਕ ਮੁਹੰਮਦ ਨੇ ਦੱਸਿਆ ਕਿ ਉਸ ਦਾ ਪੁੱਤਰ ਦਿਲਵਰ (10) ਅਤੇ ਲੜਕੀ ਸ਼ਾਇਰਾ (6) ਦੋਵੇਂ ਬੱਚੇ ਬੈੱਡ ’ਤੇ ਸੁੱਤੇ ਹੋਏ ਸਨ, ਰਾਤ 2 ਵਜੇ ਦੇ ਕਰੀਬ ਬੱਚਿਆਂ ਨੂੰ ਸੱਪ ਨੇ ਡੱਸ ਲਿਆ । ਉਪਰੰਤ ਅਸੀ ਬੱਚਿਆਂ ਨੂੰ ਲੈ ਕੇ ਫਗਵਾੜਾ ਦੇ ਵੱਖ-ਵੱਖ ਹਸਪਤਾਲਾਂ ਵਿਚ ਗਏ, ਪ੍ਰੰਤੂ ਸਾਨੂੰ ਕੋਈ ਵੀ ਡਾਕਟਰ ਨਹੀਂ ਮਿਲਿਆ । ਜਦੋਂ ਅਸੀ ਸਿਵਲ ਹਸਪਤਾਲ ਫਗਵਾੜਾ ਵਿਖੇ ਗਏ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਬੱਚਿਆਂ ਨੂੰ ਪਿੰਡ ਕੁਲਥਮ ਦੇ ਕਬਰਸਤਾਨ ਵਿਖੇ ਦਫਨਾਇਆ ਗਿਆ ।