ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਸਕਾਟਲੈਂਡ ਦੇ ਗੁਰਦੁਆਰਾ ਸਾਹਿਬ 'ਚ ਵਿਚ ਦਾਖ਼ਲ ਹੋਣ ਤੋਂ ਰੋਕੇ ਜਾਣ ਦੀ ਸਿਰਸਾ ਵਲੋਂ ਨਿਖੇਧੀ
ਨਵੀਂ ਦਿੱਲੀ, 30 ਸਤੰਬਰ-ਸਕਾਟਲੈਂਡ ਵਿਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਕਥਿਤ ਤੌਰ 'ਤੇ ਸਕਾਟਲੈਂਡ ਦੇ ਗੁਰਦੁਆਰਾ ਸਾਹਿਬ 'ਚ ਵਿਚ ਦਾਖ਼ਲ ਹੋਣ ਤੋਂ ਰੋਕੇ ਜਾਣ 'ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, "ਮੈਂ ਇਸ ਦੀ ਸਖ਼ਤ ਨਿੰਦਾ ਕਰਦਾ ਹਾਂ (ਕਿ ਵਿਕਰਮ ਦੋਰਾਇਸਵਾਮੀ ਨੂੰ ਕਥਿਤ ਤੌਰ 'ਤੇ ਸਕਾਟਲੈਂਡ ਦੇ ਇਕ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ)... ਕੋਈ ਵੀ ਧਰਮ ਜਾਂ ਭਾਈਚਾਰਾ ਇਥੇ (ਗੁਰਦੁਆਰੇ) ਆ ਸਕਦਾ ਹੈ... ਅਸੀਂ ਉਹ ਧਰਮ ਨਹੀਂ ਜੋ ਹਿੰਸਾ 'ਚ ਵਿਸ਼ਵਾਸ ਰੱਖਦਾ ਹੈ, ਸਗੋਂ ਅਸੀਂ ਉਨ੍ਹਾਂ 'ਚੋਂ ਹਾਂ ਜੋ ਮਨੁੱਖਤਾ ਦੇ ਰਾਖੇ ਹਨ... ਸਿੱਖ ਮੁਕਤੀਦਾਤਾ ਹਨ... ਪ੍ਰਧਾਨ ਮੰਤਰੀ ਮੋਦੀ ਨੇ ਸਾਡੇ ਕੰਮ ਦੀ ਸ਼ਲਾਘਾ ਕੀਤੀ ... ਦੁਨੀਆ ਵਿਚ ਹਰ ਥਾਂ ਸਿੱਖਾਂ ਦੀ ਨੁਮਾਇੰਦਗੀ ਹੈ... ਦੁਨੀਆ ਵਿਚ ਸਿੱਖਾਂ ਲਈ ਸਭ ਤੋਂ ਸੁਰੱਖਿਅਤ ਸਥਾਨ ਭਾਰਤ ਵਿਚ ਹੈ...