ਬਲੋਚਿਸਤਾਨ ਵਿਚ ਧਮਾਕੇ ਦੌਰਾਨ 7 ਲੋਕਾਂ ਦੀ ਮੌਤ: ਜੀਓ ਨਿਊਜ਼
ਇਸਲਾਮਾਬਾਦ, 29 ਸਤੰਬਰ- ਪਾਕਿਸਤਾਨ ਦੇ ਜੀਓ ਨਿਊਜ਼ ਦੀ ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਬਲੋਚਿਸਤਾਨ ਦੇ ਮਸਤੁੰਗ ’ਚ ਅੱਜ ਇਕ ਮਸਜਿਦ ਨੇੜੇ ਹੋਏ ਧਮਾਕੇ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਉਸ ਮਸਜਿਦ ਦੇ ਨੇੜੇ ਹੋਇਆ, ਜਿੱਥੇ ਲੋਕ ਈਦ ਮਿਲਾਦੁਨ ਨਬੀ ਦੇ ਮੌਕੇ ’ਤੇ ਇਕੱਠੇ ਹੋਏ ਸਨ।