ਸਾਨੂੰ ਸਾਈ, ਟਾਪਸ ਅਤੇ ਸਰਕਾਰ ਦਾ ਬਹੁਤ ਸਮਰਥਨ ਮਿਲਿਆ- ਭਾਰਤੀ ਰੋਅਰ ਅਰਜੁਨ ਲਾਲ ਜਾਟ
ਨਵੀਂ ਦਿੱਲੀ , 28 ਸਤੰਬਰ – ਏਸ਼ੀਅਨ ਖੇਡਾਂ ਦੇ ਐਥਲੀਟਾਂ ਦੇ ਇਕ ਸਨਮਾਨ ਸਮਾਰੋਹ ਵਿਚ ਭਾਰਤੀ ਰੋਅਰ ਅਰਜੁਨ ਲਾਲ ਜਾਟ ਨੇ ਕਿਹਾ ਕਿ ਅਸੀਂ ਰੋਇੰਗ ਵਿਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਸਾਨੂੰ ਸਾਈ, ਟਾਪਸ ਅਤੇ ਸਰਕਾਰ ਦਾ ਬਹੁਤ ਸਮਰਥਨ ਮਿਲਿਆ । ਇਹ ਰੋਇੰਗ ਦਾ ਅੱਜ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ । ਅਸੀਂ ਏਸ਼ੀਅਨ ਖੇਡਾਂ ਵਿਚ ਪੰਜ ਤਗਮੇ ਜਿੱਤੇ।