ਛੇ ਰਾਜਾਂ ਵਿਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿਚ ਅਪਰਾਧਕ ਸਮਗਰੀ ਜ਼ਬਤ- ਐਨ.ਆਈ.ਏ.
ਨਵੀਂ ਦਿੱਲੀ, 27 ਸਤੰਬਰ- ਐਨ.ਆਈ.ਏ. ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੇ ਰਾਜਾਂ ਪੰਜਾਬ, ਦਿੱਲੀ, ਹਰਿਆਣਾ, ਯੂ.ਪੀ., ਰਾਜਸਥਾਨ, ਉੱਤਰਾਖ਼ੰਡ ਅਤੇ ਚੰਡੀਗੜ੍ਹ ਦੇ ਯੂ.ਟੀ. ਵਿਚ ਛਾਪੇਮਾਰੀ ਦੌਰਾਨ ਪਿਸਤੌਲ, ਗੋਲਾ ਬਾਰੂਦ, ਵੱਡੀ ਗਿਣਤੀ ਵਿਚ ਡਿਜ਼ੀਟਲ ਉਪਕਰਣ ਅਤੇ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਨਾਲ ਹੀ ਅਰਸ਼ ਡੱਲਾ ਤੋਂ ਇਲਾਵਾ ਇਨ੍ਹਾਂ ਛਾਪਿਆਂ ਵਿਚ ਐਨ.ਆਈ.ਏ. ਦੀ ਜਾਂਚ ਦੇ ਘੇਰੇ ਵਿਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ, ਸੁੱਖਾ ਦੁਨੇਕੇ, ਹੈਰੀ ਮੌੜ, ਨਰਿੰਦਰ ਉਰਫ਼ ਲਾਲੀ, ਕਾਲਾ ਜਥੇੜੀ, ਦੀਪਕ ਟੀਨੂੰ ਆਦਿ ਸ਼ਾਮਲ ਹਨ।