ਇੰਦੌਰ ਨੇ ਜਿੱਤਿਆ ਦੇਸ਼ ਦਾ ਸਰਵੋਤਮ ਸਮਾਰਟ ਸਿਟੀ ਐਵਾਰਡ
ਭੋਪਾਲ, 27 ਸਤੰਬਰ- ਇੰਦੌਰ ਨੇ ਦੇਸ਼ ਦੀ ਸਰਵੋਤਮ ਸਮਾਰਟ ਸਿਟੀ ਦਾ ਪੁਰਸਕਾਰ ਜਿੱਤਿਆ ਹੈ। ਇਸ ਲੜੀ ਤਹਿਤ ਦੇਸ਼ ਭਰ ਵਿਚ ਸੂਰਤ ਤੇ ਗੁਜਰਾਤ ਨੇ ਦੂਜਾ ਅਤੇ ਆਗਰਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਮੱਧ ਪ੍ਰਦੇਸ਼ ਨੂੰ ਦੇਸ਼ ਦੇ ਨੰਬਰ ਇਕ ਰਾਜ ਦਾ ਐਵਾਰਡ ਵੀ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੋਗਰਾਮ ਦੀਆਂ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆ ਕੀਤੀਆਂ ਹਨ। ਤਸਵੀਰਾਂ ਸਾਂਝੀਆ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਨਵਾਂ ਭਾਰਤ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਨਵੇਂ ਰਿਕਾਰਡ ਬਣਾ ਰਿਹਾ ਹੈ।