ਲੁੱਟ ਦੀ ਵਾਰਦਾਤ 'ਚ ਆਰ.ਐਮ.ਪੀ. ਡਾਕਟਰ ਦਾ ਕਤਲ
ਮਲੋਟ, 10 ਜੂਨ (ਪਾਟਿਲ/ਅਜਮੇਰ ਸਿੰਘ ਬਰਾੜ)-ਮਲੋਟ ਲਾਗਲੇ ਪਿੰਡ ਬੁਰਜਾ ਸਿਧਵਾਂ ਵਿਚ ਬੀਤੀ ਸ਼ੁਕਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਲੁਟੇਰਿਆ ਵਲੋਂ ਲੁੱਟ ਦੀ ਵਾਰਦਾਤ ਦੌਰਾਨ ਇਕ ਆਰ.ਐਮ.ਪੀ. ਡਾਕਟਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਕਬਰਵਾਲਾ ਥਾਣਾ ਦੇ ਐਸ.ਐਚ.ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।