JALANDHAR WEATHER

ਬੀ.ਐੱਸ.ਐੱਫ ਤੇ ਲੋਪੋਕੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਚ ਕਰੋੜਾਂ ਦੀ ਹੈਰੋਇਨ ਬਰਾਮਦ

ਚੋਗਾਵਾਂ, 10 ਜੂਨ (ਗੁਰਵਿੰਦਰ ਸਿੰਘ ਕਲਸੀ)-ਅੱਜ ਤੜਕਸਾਰ ਗੁਆਂਢੀ ਮੁਲਕ ਪਾਕਿਸਤਾਨ ਤੋਂ ਰਾਣੀਆ ਬੀ.ਓ.ਪੀ. ਆਏ ਡਰੋਨ ਦੀ ਹਲਚਲ ਸੁਣਾਈ ਦਿੱਤੀ।ਬੀ.ਐੱਸ.ਐੱਫ. ਅਤੇ ਥਾਣਾ ਲੋਪੋਕੇ ਦੇ ਮੁਖੀ ਹਰਪਾਲ ਸਿੰਘ ਸੋਹੀ ਨੇ ਟੀਮਾਂ ਬਣਾਕੇ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਡਰੋਨ ਰਾਹੀਂ ਸੁੱਟਿਆ ਹੈਰੋਇਨ ਦਾ ਇਕ ਵੱਡਾ ਪੀਲਾ ਪੈਕਟ ਮਿਲਿਆ, ਜਿਸ ਵਿਚੋਂ ਕਰੀਬ 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀ.ਐਸ.ਪੀ ਅਟਾਰੀ ਪ੍ਰਵੇਸ਼ ਚੋਪੜਾ ਨੇ ਕਿਹਾ ਕਿ ਪਾਕਿਸਤਾਨ ਵਲੋਂ ਇਕ ਹਫ਼ਤੇ ਵਿਚ ਤੀਸਰੀ ਵਾਰ ਨਸ਼ੇ ਦੀ ਖੇਪ ਭੇਜੀ ਗਈ, ਜਿਸ ਨੂੰ ਫ਼ੌਜ ਦੇ ਜਵਾਨਾਂ ਤੇ ਪੰਜਾਬ ਪੁਲਿਸ ਨੇ ਨਾਕਾਮਯਾਬ ਕਰ ਦਿੱਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ