ਐਨ.ਆਈ.ਏ. ਵਲੋਂ ਤਲਵੰਡੀ ਭਾਈ ਖੇਤਰ ਚ ਛਾਪੇਮਾਰੀ
ਤਲਵੰਡੀ ਭਾਈ, 6 ਜੂਨ (ਕੁਲਜਿੰਦਰ ਸਿੰਘ ਗਿੱਲ)-ਕੌਮੀਂ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਤਲਵੰਡੀ ਭਾਈ ਖੇਤਰ ਵਿਚ ਅੱਜ ਮੁੜ ਦਸਤਕ ਦਿੰਦਿਆਂ ਤਲਵੰਡੀ ਭਾਈ, ਪਿੰਡ ਲੱਲੇ, ਘੱਲ ਖੁਰਦ,ਬੂਈਆਂ ਵਾਲਾ ਅਤੇ ਮਨਸੂਰਵਾਲ ਕਲਾਂ ਵਿਖੇ ਛਾਪੇਮਾਰੀ ਕੀਤੀ ਗਈ ਹੈ। ਐਨ.ਆਈ.ਏ. ਦੀ ਟੀਮ ਵਲੋਂ ਕੁਝ ਸ਼ੱਕੀਆਂ ਤੋਂ ਪੁੱਛਗਿੱਛ ਲਈ ਨਾਲ ਲਿਜਾਏ ਜਾਣ ਦੀ ਵੀ ਸੂਚਨਾ ਹੈ।