ਬਾਲਾਸੋਰ ਰੇਲ ਹਾਦਸਾ:ਕੁਝ ਸਮੇਂ ਚ ਟਰੈਕ ਨੂੰ ਕਰ ਦਿੱਤਾ ਜਾਵੇਗਾ ਸਾਫ਼-ਰੇਲਵੇ ਅਧਿਕਾਰੀ
ਬਾਲਾਸੋਰ, 4 ਜੂਨ-ਦੱਖਣੀ ਪੂਰਬੀ ਰੇਲਵੇ ਦੇ ਸੀ.ਪੀ.ਆਰ.ਓ. ਅਦਿੱਤਿਆ ਚੌਧਰੀ ਨੇ ਕਿਹਾ ਕਿ ਜਿੰਨੇ ਵੀ ਡੱਬੇ ਪਲਟੇ ਸਨ, ਸਾਰਿਆਂ ਨੂੰ ਹਟਾ ਦਿੱਤਾ ਗਿਆ ਹੈ, ਜਦਕਿ ਮਾਲ ਗੱਡੀ ਦੇ 3 ਡੱਬਿਆਂ 'ਚੋਂ 2 ਡੱਬੇ ਹਟਾ ਦਿੱਤੇ ਗਏ ਹਨ ਤੇ ਤੀਜੇ ਨੂੰ ਵੀ ਹਟਾ ਦਿੱਤਾ ਜਾਵੇਗਾ।ਕੁਝ ਸਮੇਂ ਵਿਚ ਟਰੈਕ ਨੂੰ ਵੀ ਸਾਫ਼ ਕਰ ਦਿੱਤਾ ਜਾਵੇਗਾ।ਅਸੀਂ ਜਲਦ ਤੋਂ ਜਲਦ ਕੰਮ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਰੇਲਵੇ ਦੇ ਸਾਰੇ ਅਧਿਕਾਰੀ ਇੱਥੇ ਮੌਜੂਦ ਹਨ।