ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਵਿਅਕਤੀ ਪੇਸ਼ੀ ਸਮੇਂ ਫ਼ਰਾਰ
ਗੜ੍ਹਸ਼ੰਕਰ, 3 ਜੂਨ (ਧਾਲੀਵਾਲ)- ਥਾਣਾ ਗੜ੍ਹਸ਼ੰਕਰ ਦੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਕਾਬੂ ਕੀਤਾ ਵਿਅਕਤੀ ਪੁਲਿਸ 'ਤੇ ਹੀ ਭਾਰੀ ਪੈ ਗਿਆ ਜਿਸ ਨੇ ਕੁਝ ਸਮੇਂ ਲਈ ਪੁਲਿਸ ਦੇ ਪਸੀਨੇ ਛੁਡਾ ਦਿੱਤ ੇ। ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਕਾਬੂ ਕੀਤੇ ਵਿਅਕਤੀ ਨੂੰ ਜਦੋਂ ਸ਼ਾਮ ਸਮੇਂ ਅਦਾਲਤ ਵਿਚ ਪੇਸ਼ ਕਰਨ ਲਈ ਲਿਜਾਇਆ ਗਿਆ ਤਾਂ ਉਹ ਪੁਲਿਸ ਨੂੰ ਅਚਾਨਕ ਚਕਮਾ ਦੇ ਕੇ ਕੋਰਟ ਕੰਪਲੈਕਸ ਵਿਚੋਂ ਫ਼ਰਾਰ ਹੋਣ ਵਿਚ ਸਫਲ ਹੋ ਗਿਆ। ਐੱਸ.ਐੱਚ.ਓ. ਹਰ ਪ੍ਰੇਮ ਸਿੰਘ ਵਲੋਂ ਸਮੇਤ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨਾਲ ਕੋਰਟ ਕੰਪਲੈਕਸ ਨੇੜਲੇ ਖੇਤਰ ਵਿਚ ਸਰਚ ਅਭਿਆਨ ਚਲਾਇਆ ਗਿਆ । ਆਖਿਰ ਪੁਲਿਸ ਨੇ ਦੇਰ ਸ਼ਾਮ ਹਰਦੀਪ ਸਿੰਘ ਨਾਂਅ ਦੇ ਵਿਅਕਤੀ ਨੂੰ ਕਾਬੂ ਕਰ ਕੇ ਪੁਲਿਸ ਦੀ ਕਿਰਕਰੀ ਹੋਣ ਤੋਂ ਬਚਾਅ ਲਈ ।