JALANDHAR WEATHER

ਦੁਆਬੇ ਦਾ ਯੂਥ ਅਕਾਲੀ ਦਲ ਅਦਾਰਾ ‘ਅਜੀਤ’ ਨਾਲ ਚੱਟਾਨ ਵਾਂਗ ਖੜ੍ਹਾ -ਸੁਖਦੇਵ ਸਿੰਘ ਨਾਨਕਪੁਰ

ਸੁਲਤਾਨਪੁਰ ਲੋਧੀ, 31 ਮਈ (ਥਿੰਦ, ਹੈਪੀ, ਲਾਡੀ)- ਵਿਜੀਲੈਂਸ ਵਿਭਾਗ ਵਲੋਂ ਜਾਣਬੁੱਝ ਕੇ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤੇ ਜਾਣ ਨਾਲ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਅਦਾਰਾ ‘ਅਜੀਤ’ ਨੇ ਹਮੇਸ਼ਾ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਪੰਜਾਬ ਨਾਲ ਹੋਣ ਵਾਲੀ ਬੇਇਨਸਾਫ਼ੀ ਵਿਰੁੱਧ ਆਵਾਜ਼ ਉਠਾਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦੁਆਬਾ ਖ਼ੇਤਰ ਦੇ ਸੀਨੀਅਰ ਯੂਥ ਅਕਾਲੀ ਆਗੂ ਜਥੇਦਾਰ ਸੁਖਦੇਵ ਸਿੰਘ ਨਾਨਕਪੁਰ ਨੇ ਕਿਹਾ ਕਿ ਦੁਆਬੇ ਦਾ ਸਮੁੱਚਾ ਯੂਥ ਅਕਾਲੀ ਦਲ ਅਦਾਰਾ ‘ਅਜੀਤ’ ਨਾਲ ਚੱਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਨੇ ਕਿਹਾ ਕਿ ਅਦਾਰਾ ‘ਅਜੀਤ’ ਹਮੇਸ਼ਾ ਅਡੋਲ ਰਿਹਾ ਹੈ ਅਤੇ ਅਡੋਲ ਰਹੇਗਾ। ਉਹ ਕਿਸੇ ਵੀ ਸਰਕਾਰ ਦੇ ਦਬਾਅ ਹੇਠ ਨਹੀਂ ਆਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ