ਇਸਰੋ ਨੇ ਲਾਂਚ ਕੀਤਾ ਉਪਗ੍ਰਹਿ ਐਨ.ਵੀ.ਐਸ-01
ਅਮਰਾਵਤੀ, 29 ਮਈ- ਭਾਰਤੀ ਪੁਲਾੜ ਖ਼ੋਜ ਸੰਗਠਨ (ਇਸਰੋ) ਨੇ ਸ਼੍ਰੀਹਰੀਕੋਟਾ ਤੋਂ ਆਪਣੇ ਉੱਨਤ ਨੇਵੀਗੇਸ਼ਨ ਉਪਗ੍ਰਹਿ ਐਨ.ਵੀ.ਐਸ-01 ਨੂੰ ਸਫ਼ਲਤਾਪੂਰਵਕ ਲਾਂਚ ਕਰ ਦਿੱਤਾ। ਇਹ ਲਾਂਚਿੰਗ ਸ਼੍ਰੀਹਰੀਕੋਟਾ ਸਥਿਤ ਸਤੀਸ਼ ਸ਼ਾਵਨ ਸਪੇਸ ਸੈਂਟਰ ਤੋਂ ਕੀਤੀ ਗਈ। ਐਨ.ਵੀ.ਐਸ-01 ਭਾਰਤ ਦੇ ਦੂਜੀ ਪੀੜ੍ਹੀ ਦੇ ਐਨ.ਏ.ਵੀ. ਸੀ. ਸੈਟੇਲਾਈਟਾਂ ਵਿਚੋਂ ਪਹਿਲਾ ਹੈ, ਜਿਸ ਵਿਚ ਵਿਸ਼ੇਸ਼ ਸਹੂਲਤਾਂ ਹਨ। ਇਸਰੋ ਨੇ ਇਕ ਟਵੀਟ ਵਿਚ ਜਾਣਕਾਰੀ ਦਿੱਤੀ ਕਿ 19 ਮਿੰਟ ਦੀ ਉਡਾਣ ਤੋਂ ਬਾਅਦ ਸੈਟੇਲਾਈਟ ਨੂੰ ਜੀਓਸਿੰਕ੍ਰੋਨਸ ਟਰਾਂਸਫਰ ਔਰਬਿਟ ਵਿਚ ਦਾਖ਼ਲ ਕੀਤਾ ਗਿਆ।