ਬੀਬਾ ਹਰਸਿਮਰਤ ਕੌਰ ਬਾਦਲ ਵਲੋਂ 12ਵੀਂ ਜਮਾਤ ਦੇ ਨਤੀਜੇ ਚ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਸੁਜਾਨ ਕੌਰ ਦਾ ਸਨਮਾਨ
ਸਰਦੂਲਗੜ੍ਹ, 27 ਮਈ -(ਜੀ.ਐਮ.ਅਰੋੜਾ)-ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜੇ ਵਿਚ ਦਸ਼ਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਵਿਦਿਆਰਥਣ ਸੁਜਾਨ ਕੌਰ ਪੁੱਤਰੀ ਨਿਰਮਲ ਸਿੰਘ ਨੇ ਪੰਜਾਬ ਭਰ ਵਿਚੋਂ 500 ਵਿਚੋਂ 500 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਸੁਜਾਨ ਕੌਰ ਦੇ ਪਿੰਡ ਫੂਸਮੰਡੀ ਵਿਖੇ ਅੱਜ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਸ ਦੇ ਘਰ ਪੁੱਜ ਕੇ ਸੁਜਾਨ ਕੌਰ ਦਾ ਲੱਡੂਆਂ ਨਾਲ ਮੁੰਹ ਮਿੱਠਾ ਕਰਵਾਕੇ, 5100 ਰੁਪਏ ਨਕਦ ਰਾਸ਼ੀ ਦੇ ਕੇ ਉਸ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਸੁਜਾਨ ਕੌਰ ਦੀ ਅਗੇਤਰੀ ਪੜਾਈ ਲਈ ਹਰ ਤਰ੍ਹਾਂ ਦੀ ਮਦਦ ਕਰਨਗੇ।ਇਸ ਦੌਰਾਨ ਇਕੱਤਰ ਪਿੰਡ ਵਾਸੀਆ ਦੀ ਮੰਗ 'ਤੇ ਬੀਬਾ ਬਾਦਲ ਨੇ ਖੇਡ ਮੈਦਾਨ ਲਈ 2 ਲੱਖ 50 ਹਜਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ।