ਲੁਧਿਆਣਾ ਅਦਾਲਤੀ ਕੰਪਲੈਕਸ 'ਚ ਕੂੜੇ ਦੇ ਢੇਰ ਵਿਚ ਹੋਏ ਧਮਾਕੇ ਕਾਰਨ ਦਹਿਸ਼ਤ ਫੈਲੀ
ਲੁਧਿਆਣਾ, 8 ਜੂਨ (ਪਰਮਿੰਦਰ ਸਿੰਘ ਆਹੂਜਾ)-ਅਦਾਲਤੀ ਕੰਪਲੈਕਸ ਨੇੜੇ ਬਣੇ ਮਾਲਖਾਨੇ ਦੇ ਬਾਹਰ ਕੂੜੇ ਦੇ ਢੇਰ 'ਚ ਹੋਏ ਇਕ ਧਮਾਕੇ ਕਾਰਨ ਦਹਿਸ਼ਤ ਫੈਲ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਵਲੋਂ ਕੁੜੇ ਦੇ ਢੇਰ ਨੂੰ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਉਸ ਵਿਚ ਕੁਝ ਬੋਤਲਾਂ ਸਨ, ਜਿਸ ਕਾਰਨ ਉਨ੍ਹਾਂ ਦੇ ਫਟਣ ਕਾਰਨ ਇਹ ਧਮਾਕਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਧਮਾਕੇ ਦੀ ਆਵਾਜ਼ ਸੁਣ ਕੇ ਅਦਾਲਤੀ ਕੰਪਲੈਕਸ 'ਚ ਮੁਲਾਜ਼ਮ ਅਤੇ ਵਕੀਲ ਬਾਹਰ ਆ ਗਏ ਹਨ।