ਕਲਾਨੌਰ ਤਹਿਸੀਲ ਟੁੱਟਣ ਨਹੀਂ ਦੇਵਾਂਗੇ, ਮਾਮਲਾ ਵਿਧਾਨ ਸਭਾ ’ਚ ਚੁੱਕਾਂਗੇ- ਵਿਧਾਇਕ ਰੰਧਾਵਾ
ਕਲਾਨੌਰ, 4 ਜੂਨ (ਪੁਰੇਵਾਲ)-ਸੂਬੇ ਦੀ ਆਮ ਆਦਮੀਂ ਪਾਰਟੀ ਦੀ ਸਰਕਾਰ ਵਲੋਂ ਸਥਾਨਕ ਤਹਿਸੀਲ ਨੂੰ ਤੋੜਨ ਲਈ ਸ਼ੁਰੂ ਕੀਤੀ ਗਈ ਪੈਰਵਾਈ ’ਤੇ ਪ੍ਰਤੀਕਰਮ ਦਿੰਦਿਆਂ ਸਾਬਕਾ ਉੱਪ ਮੁੱਖ ਮੰਤਰੀ ਤੇ ਵਿਧਾਇਕ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਲਾਨੌਰ ਤਹਿਸੀਲ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ ਅਤੇ ਇਸ ਮਾਮਲੇ ਨੂੰ ਅਗਾਮੀਂ ਪੰਜਾਬ ਵਿਧਾਨ ਸਭਾ ਦੇ ਇਜਲਾਸ ’ਚ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ।