ਭਗਵੰਤ ਮਾਨ ਸਰਕਾਰ ਦੀ 'ਅਜੀਤ' ਨੂੰ ਦਬਾਉਣ ਦੀ ਨੀਤੀ ਦੀ ਮੁਕਤਸਰ ਵਿਕਾਸ ਮਿਸ਼ਨ ਦੀ ਮੀਟਿੰਗ ਵਿਚ ਸਖ਼ਤ ਨਿਖੇਧੀ
ਸ੍ਰੀ ਮੁਕਤਸਰ ਸਾਹਿਬ ,1 ਜੂਨ (ਰਣਜੀਤ ਸਿੰਘ ਢਿੱਲੋਂ)-ਅੱਜ ਸ਼ਾਮ ਮੌਕੇ ਸ੍ਰੀ ਮੁਕਤਸਰ ਸਾਹਿਬ ਦੀ ਸਮਾਜ ਸੇਵੀ ਸੰਸਥਾ ਵਿਕਾਸ ਮਿਸ਼ਨ ਦੀ ਮੀਟਿੰਗ ਜਗਦੀਸ਼ ਰਾਏ ਢੋਸੀਵਾਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਭਗਵੰਤ ਮਾਨ ਸਰਕਾਰ ਦੀ ਪੰਜਾਬ ਦੀ ਆਵਾਜ਼ ‘ਅਜੀਤ’ ਨੂੰ ਦਬਾਉਣ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੀਟਿੰਗ ਨੂੰ ਨਿਰੰਜਨ ਸਿੰਘ ਰਖਰਾ, ਗੁਰਪਾਲ ਸਿੰਘ ਪਾਲੀ, ਓਮ ਪ੍ਰਕਾਸ਼ ਖਿੱਚੀ ਆਦਿ ਨੇ ਸੰਬੋਧਨ ਕੀਤਾ । ਬੁਲਾਰੇ ਨੇ ਕਿਹਾ ਕਿ ਪਹਿਲਾਂ ‘ਅਜੀਤ’ ਦੇ ਇਸ਼ਤਿਹਾਰ ਬੰਦ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਬਾਅਦ ਵਿਚ ਜਦੋਂ ਸੱਚ ਦੀ ਆਵਾਜ਼ ਨੂੰ ਛੁਪਾਇਆ ਨਾ ਜਾ ਸਕਿਆ ਤਾਂ ਉਨ੍ਹਾਂ ਵਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੀ ਜਾਂਚ ਦੇ ਬਹਾਨੇ ਮਾਨਯੋਗ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜੋ ਕਿ ਬਹੁਤ ਹੀ ਨਿੰਦਣਯੋਗ ਹੈ । ਮੁਕਤਸਰ ਵਿਕਾਸ ਮਿਸ਼ਨ ਅਦਾਰਾ ‘ਅਜੀਤ’ ਨਾਲ ਚਟਾਨ ਵਾਂਗ ਖੜਾ ਹੈ ।