ਕਿਸਾਨ ਆਗੂ ਨਰੇਸ਼ ਟਿਕੈਤ ਦੇ ਦਖ਼ਲ ਤੋਂ ਬਾਅਦ ਪਹਿਲਵਾਨਾਂ ਨੇ ਗੰਗਾ ਨਦੀ 'ਚ ਨਹੀਂ ਸੁੱਟੇ ਤਗਮੇ
ਹਰਿਦੁਆਰ, 30 ਮਈ-ਕਿਸਾਨ ਆਗੂ ਨਰੇਸ਼ ਟਿਕੈਤ ਹਰਿਦੁਆਰ ਪਹੁੰਚੇ ਜਿੱਥੇ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਅਤੇ ਭਾਜਪਾ ਸੰਸਦ ਬ੍ਰਿਜਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਵਿਰੋਧ ਵਜੋਂ ਗੰਗਾ ਨਦੀ ਵਿੱਚ ਆਪਣੇ ਤਗਮੇ ਸੁੱਟਣ ਲਈ ਇਕੱਠੇ ਹੋਏ। ਉਨ੍ਹਾਂ ਪਹਿਲਵਾਨਾਂ ਤੋਂ ਤਗਮੇ ਲੈ ਕੇ ਪੰਜ ਦਿਨਾਂ ਦਾ ਸਮਾਂ ਮੰਗਿਆ।ਕਿਸਾਨ ਆਗੂ ਨਰੇਸ਼ ਟਿਕੈਤ ਦੇ ਦਖ਼ਲ ਤੋਂ ਬਾਅਦ ਅਤੇ ਪੰਜ ਦਿਨ ਦਾ ਸਮਾਂ ਮੰਗਣ ਤੋਂ ਬਾਅਦ ਪ੍ਰਦਰਸ਼ਨਕਾਰੀ ਪਹਿਲਵਾਨ ਹਰਿਦੁਆਰ ਤੋਂ ਪਰਤ ਗਏ।