ਆਈ.ਪੀ.ਐਲ. ਮੈਚ ਵਿਚ ਮਾਈ ਸਰਕਲ ਇਲੈਵਨ ਐਪ ਰਾਹੀਂ ਅਮਲੋਹ ਦੇ ਨੌਜਵਾਨ ਨੇ ਜਿੱਤੀ ਔਡੀ ਕਾਰ ਤੇ 22 ਲੱਖ ਰੁਪਏ
ਅਮਲੋਹ, 30 ਮਈ (ਕੇਵਲ ਸਿੰਘ)-ਅਮਲੋਹ ਸ਼ਹਿਰ ਦੇ ਦੀਪਕ ਕੁਮਾਰ ਮਿੱਤਲ ਨੂੰ ਆਈ.ਪੀ.ਐਲ. ਮੈਚ ਦੇ ਮਾਈ ਸਰਕਲ ਇਲੈਵਨ ਐਪ ਤੋਂ ਇਕ ਔਡੀ ਕਾਰ ਅਤੇ 22 ਲੱਖ ਦਾ ਇਨਾਮ ਜਿੱਤਿਆ ਹੈੈ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ। ਅਮਲੋਹ ਦੇ ਨਾਭਾ ਚੌਕ ਵਿਖੇ ਇਹ ਨੌਜਵਾਨ ਹਲਵਾਈ ਦੀ ਦੁਕਾਨ ਕਰਦਾ ਹੈ। ਇਸ ਸੰਬੰਧੀ ਇਨਾਮ ਜੇਤੂ ਦੀਪਕ ਮਿੱਤਲ ਪੁੱਤਰ ਸੁਦੇਸ਼ ਕੁਮਾਰ ਮਿੱਤਲ ਨੇ ਦੱਸਿਆ ਕਿ ਸਰਕਾਰ ਵਲੋਂ ਚਲਾਏ ਜਾ ਰਹੇ ਮਾਈ ਸਰਕਲ ਇਲੈਵਨ ਐਪ ਵਿਚ ਉਸ ਨੇ ਟੀਮ ਦਾ ਗਠਨ ਕੀਤਾ ਸੀ, ਜਿਸ ਵਿਚ ਉਸ ਨੂੰ ਪਹਿਲਾ ਇਨਾਮ ਜਿੱਤਣ ਦਾ ਮੌਕਾ ਮਿਲਿਆ ਤੇ ਉਸ ਨੇ ਇਕ ਔਡੀ ਕਾਰ ਅਤੇ 22 ਲੱਖ ਰੁਪਏ ਜਿੱਤੇ। ਉਸ ਨੇ ਦੱਸਿਆ ਕਿ ਉਹ ਹੁਣ ਆਪਣੀ ਇਕ ਦੁਕਾਨ ਖ਼ਰੀਦੇਗਾ ਅਤੇ ਉਹ ਆਪਣੇ ਪਿਤਾ ਨਾਲ ਹਲਵਾਈ ਦੀ ਦੁਕਾਨ ਕਰਦਾ ਹੈ।