ਦਿੱਲੀ ਯੂਨੀਵਰਸਿਟੀ ਸਟੂਡੈਂਟਸ ਚੋਣਾਂ : ਏਬੀਵੀਪੀ ਨੇ 3 ਅਹੁਦੇ ਜਿੱਤੇ, ਐਨਐਸਯੂਆਈ ਨੇ ਮੀਤ ਪ੍ਰਧਾਨ ਦੇ ਅਹੁਦੇ 'ਤੇ ਜਿੱਤ ਕੀਤੀ ਹਾਸਲ
ਨਵੀਂ ਦਿੱਲੀ, 23 ਸਤੰਬਰ (ਏਜੰਸੀ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਨੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐਸਯੂ) ਦੀਆਂ ਚੋਣਾਂ 'ਚ ਪ੍ਰਧਾਨ ਅਹੁਦੇ ਸਮੇਤ ਕੇਂਦਰੀ ਪੈਨਲ ਦੀਆਂ ਚਾਰ ਸੀਟਾਂ 'ਚੋਂ ਤਿੰਨ 'ਤੇ ਜਿੱਤ ਦਰਜ ਕੀਤੀ ਹੈ । ਭਾਰਤੀ ਜਨਤਾ ਪਾਰਟੀ (ਭਾਜਪਾ) ਸਮਰਥਿਤ ਏਬੀਵੀਪੀ ਦੇ ਤੁਸ਼ਾਰ ਡੇਢਾ ਨੂੰ ਪ੍ਰਧਾਨ ਚੁਣਿਆ ਗਿਆ ਜਦੋਂ ਕਿ ਕਾਂਗਰਸ ਸਮਰਥਿਤ ਨੈਸ਼ਨਲ ਸਟੂਡੈਂਟਸ ਆਫ ਇੰਡੀਆਜ਼ (ਐਨਐਸਯੂਆਈ) ਦੇ ਅਭੀ ਦਹੀਆ ਨੂੰ ਸਟੂਡੈਂਟਸ ਯੂਨੀਅਨ ਦਾ ਉਪ-ਪ੍ਰਧਾਨ ਚੁਣਿਆ ਗਿਆ । ਡੇਢਾ ਨੇ ਕੁੱਲ 23460 ਵੋਟਾਂ ਜਿੱਤੀਆਂ ਜਦਕਿ ਦਹੀਆ ਨੂੰ 22331 ਵੋਟਾਂ ਮਿਲੀਆਂ।