ਬਿਹਾਰ 'ਚ ਮੁੜ ਸਰਗਰਮ ਹੋ ਗਿਆ ਮਾਨਸੂਨ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
ਪਟਨਾ, 22 ਸਤੰਬਰ - ਬਿਹਾਰ ਵਿਚ ਮਾਨਸੂਨ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ । ਅਗਲੇ ਦੋ ਦਿਨਾਂ ਤੱਕ ਪੂਰੇ ਬਿਹਾਰ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ । ਮੌਸਮ ਵਿਭਾਗ ਨੇ ਇਸ ਸੰਬੰਧੀ ਆਰੇਂਜ ਅਲਰਟ ਜਾਰੀ ਕੀਤਾ ਹੈ । ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ ਰਾਜਧਾਨੀ ਪਟਨਾ ਸਮੇਤ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਮੀਂਹ ਪਵੇਗਾ।