ਪਾਕਿਸਤਾਨ ਚ ਚੋਣਾਂ ਜਨਵਰੀ ਦੇ ਆਖ਼ਰੀ ਹਫ਼ਤੇ ਹੋਣਗੀਆਂ
ਇਸਲਾਮਾਬਾਦ [ਪਾਕਿਸਤਾਨ], 21 ਸਤੰਬਰ (ਏਐਨਆਈ): ਡਾਨ ਅਨੁਸਾਰ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਕਿ ਚੋਣਾਂ ਅਗਲੇ ਸਾਲ ਜਨਵਰੀ ਵਿੱਚ ਹੋਣਗੀਆਂ । ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਮੁਤਾਬਿਕ ਜਨਵਰੀ ਦੇ ਆਖਰੀ ਹਫਤੇ 'ਚ ਚੋਣਾਂ ਹੋਣਗੀਆਂ । ਚੋਣ ਕਮਿਸ਼ਨ ਵਲੋਂ ਹੱਦਬੰਦੀ ਪ੍ਰਕਿਰਿਆ ਦੇ ਵਿਕਾਸ ਦੀ ਸਮੀਖਿਆ ਕਰਨ ਤੋਂ ਬਾਅਦ ਲਏ ਗਏ ਫ਼ੈਸਲੇ ਅਨੁਸਾਰ ਹਲਕਿਆਂ ਦੀ ਮੁੱਢਲੀ ਸੂਚੀ 27 ਸਤੰਬਰ, 2023 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ।