ਅਪ੍ਰੇਸ਼ਨ ਵੀਜਲ ਦੇ ਚਲਦਿਆਂ ਏ. ਡੀ.ਜੀ.ਪੀ. ਸ਼੍ਰੀਵਾਸਤਵ ਪਹੁੰਚੇ ਸੰਗਰੂਰ
ਸੰਗਰੂਰ, 9 ਮਈ ( ਦਮਨਜੀਤ ਸਿੰਘ )- ਅਪ੍ਰੇਸ਼ਨ ਵਿਜਲ ਦੇ ਚਲਦਿਆਂ ਏ. ਡੀ.ਜੀ.ਪੀ. ਸੁਰੱਖਿਆ ਸ਼੍ਰੀਵਾਸਤਵ ਸੰਗਰੂਰ ਪਹੁੰਚੇ ਹਨ । ਐਸ. ਐਸ.ਪੀ. ਸੁਰੇਂਦਰ ਲਾਂਬਾ ਸਣੇ ਸਾਰੇ ਉੱਚ ਅਧਿਕਾਰੀਆਂ ਨੂੰ ਲੈ ਕੇ ਸ਼ਹਿਰ ’ਚ ਪੈਦਲ ਮਾਰਚ ਕੀਤਾ ਜਾ ਰਿਹਾ ਹੈ । ਸ਼੍ਰੀਵਾਸਤਵ ਨੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਪੂਰੀ ਤਰ੍ਹਾਂ ਨਾਲ ਅਮਨ ਅਮਾਨ ਹੈ ਅਤੇ ਕਿਸੇ ਵੀ ਪ੍ਰਕਾਰ ਦੀਆਂ ਅਫਵਾਹਾਂ ਉੱਤੇ ਯਕੀਨ ਨਾ ਕੀਤਾ ਜਾਵੇ ।