JALANDHAR WEATHER

ਸ੍ਰੀ ਖੁਰਾਲਗੜ੍ਹ ਸਾਹਿਬ ਹਾਦਸੇ ਦੇ ਮਿ੍ਰਤਕਾਂ ਲਈ ਕੇਂਦਰ ਸਰਕਾਰ ਵਲੋਂ 2-2 ਲੱਖ ਤੇ ਜਖ਼ਮੀਆਂ ਲਈ 50-50 ਹਜ਼ਾਰ ਦੀ ਰਾਸ਼ੀ ਦਾ ਐਲਾਨ

ਗੜ੍ਹ੍ਸ਼ੰਕਰ, 14 ਅਪ੍ਰੈਲ (ਧਾਲੀਵਾਲ)- ਵਿਸਾਖੀ ਮੌਕੇ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਜਾ ਰਹੀਆਂ ਸੰਗਤਾਂ ਦੀ ਟਰੈਕਟਰ ਟਰਾਲੀ ਪਲਟਣ ਅਤੇ ਪੈਦਲ ਜਾ ਰਹੀਆਂ ਸੰਗਤਾਂ ਦੇ ਇਕ ਗੱਡੀ ਦੀ ਲਪੇਟ ਵਿਚ ਆਉਣ ਨਾਲ 10 ਲੋਕਾਂ ਦੀ ਮੌਤ ਅਤੇ ਦੋ ਦਰਜਨ ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਜਾਣਕਾਰੀ ’ਚ ਇਸ ਜਾਨੀ ਨੁਕਸਾਨ ’ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫ਼ੰਡ ਵਿਚੋਂ ਮਿ੍ਰਤਕਾਂ ਲਈ ਕੇਂਦਰ ਸਰਕਾਰ ਨੇ 2-2 ਲੱਖ ਦੀ ਐਕਸ ਗ੍ਰੈਸ਼ੀਆ ਗ੍ਰਾਂਟ ਅਤੇ ਜ਼ਖ਼ਮੀਆਂ ਲਈ 50-50- ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ