JALANDHAR WEATHER

ਵਿਜੀਲੈਂਸ ਵਲੋਂ ਏ. ਐਸ.ਆਈ. ਨੂੰ ਰਿਸ਼ਵਤ ਸਮੇਤ ਕਾਬੂ

ਹਰਿਆਣਾ, 14 ਅਪ੍ਰੈਲ (ਹਰਮੇਲ਼ ਸਿੰਘ ਖੱਖ)- ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਥਾਣਾ ਹਰਿਆਣਾ ਵਿਖੇ ਤਾਇਨਾਤ ਏ.ਐਸ.ਆਈ ਨੂੰ 5000 ਰੁਪਏ ਦੀ ਰਿਸ਼ਵਤ ਲੈਣ ਦੇ ਕਥਿਤ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਇਕ ਮੁੱਕਦਮਾ ਨੰ. 80/2022 ਸੀ, ਜਿਸ ਵਿਚ ਇਕ ਲੜਕੇ ਵਾਸੀ ਪਿੰਡ ਬਸੀ ਨੌਂ ਨੇ ਸੁਸਾਇਡ ਕਰ ਲਿਆ ਸੀ ਤੇ ਲੜਕੇ ਦੀ ਮਾਤਾ ਦਾ ਕਿਸੇ ਹੋਰ ਪਰਿਵਾਰ ਨਾਲ ਜ਼ਮੀਨ ਦਾ ਕੇਸ ਚੱਲ ਰਿਹਾ ਸੀ। ਲੜਕੇ ਦੀ ਮਾਂ ਨੇ ਪੰਜ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਸੀ, ਜਿਸ ਦੇ ਕੇਸ ਤਹਿਤ ਏ. ਐਸ. ਆਈ. ਨੇ ਪੈਸਿਆ ਦੀ ਮੰਗ ਕੀਤੀ ਪਰ ਵਿਜੀਲੈਂਸ ਨੇ ਏ.ਐਸ ਆਈ ਨੂੰ ਰਿਸ਼ਵਤ ਸਮੇਤ ਕਾਬੂ ਕਰ ਲਿਆ।

 

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ