JALANDHAR WEATHER

ਅਸਮ: ਕਿਸੇ ਵੀ ਗਰੀਬ ਨੂੰ ਪੈਸੇ ਦੀ ਕਮੀ ਕਾਰਨ ਇਲਾਜ ਮੁਲਤਵੀ ਨਹੀਂ ਕਰਨਾ ਪਵੇਗਾ- ਪ੍ਰਧਾਨ ਮੰਤਰੀ

ਦਿਸਪੁਰ, 14 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਸੰਤ ਉਤਸਵ ‘ਰੋਂਗਾਲੀ ਬਿਹੂ’ ਦੇ ਪਹਿਲੇ ਦਿਨ ਇਕ ਦਿਨ ਦੇ ਦੌਰੇ ’ਤੇ ਗੁਹਾਟੀ ਪਹੁੰਚੇ ਹਨ, ਜਿੱਥੇ ਉਨ੍ਹਾਂ ਵਲੋਂ 14,300 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ। ਪ੍ਰਧਾਨ ਮੰਤਰੀ ਨੇ ਰਸਮੀ ਤੌਰ ’ਤੇ ‘ਆਪਕੇ ਦਾਵਾ ਆਯੁਸ਼ਮਾਨ’ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ 3 ਪ੍ਰਤੀਨਿਧੀ ਲਾਭਪਾਤਰੀਆਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਕਾਰਡ ਵੰਡੇ। ਇਸ ਤੋਂ ਬਾਅਦ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਕਰੀਬ 1.1 ਕਰੋੜ ਕਾਰਡ ਵੰਡੇ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਬੀਹੂ ਤਿਉਹਾਰ ਲਈ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਇਸ ਸ਼ੁਭ ਮੌਕੇ ’ਤੇ ਅਸਾਮ ਦੇ ਉੱਤਰ-ਪੂਰਬ ਦੇ ਸਿਹਤ ਢਾਂਚੇ ਨੂੰ ਅੱਜ ਨਵੀਂ ਤਾਕਤ ਮਿਲੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿਚ ਅਸੀਂ ਬੁਨਿਆਦੀ ਪ੍ਰੋਜੈਕਟਾਂ ’ਤੇ ਕੰਮ ਕੀਤਾ ਹੈ ਅਤੇ ਅਸੀਂ ਤੁਹਾਡੇ ਸੇਵਕ ਹੋਣ ਦੀ ਭਾਵਨਾ ਨਾਲ ਕੰਮ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੋਟ ਬੈਂਕ ਦੀ ਬਜਾਏ ਅਸੀਂ ਦੇਸ਼ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ’ਤੇ ਧਿਆਨ ਦਿੱਤਾ। ਸਾਡਾ ਮਕਸਦ ਸੀ ਕਿ ਸਾਡੀਆਂ ਭੈਣਾਂ ਨੂੰ ਇਲਾਜ ਲਈ ਦੂਰ ਨਾ ਜਾਣਾ ਪਵੇ। ਅਸੀਂ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਗਰੀਬ ਨੂੰ ਪੈਸੇ ਦੀ ਕਮੀ ਕਾਰਨ ਆਪਣਾ ਇਲਾਜ ਮੁਲਤਵੀ ਨਹੀਂ ਕਰਨਾ ਪਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ