11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕਸਬਾ ਢਿਲਵਾਂ ’ਚ ਸ਼ਰਧਾ ਭਾਵਨਾ ਨਾਲ ਮਨਾਇਆ ਮਾਤਾ ਦਾਦੀ ਥਾਣੋ ਜੀ ਦਾ ਸਾਲਾਨਾ ਮੇਲਾ

ਢਿਲਵਾਂ, 10 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਕਸਬਾ ਢਿਲਵਾਂ ਵਿਚ ਮਾਤਾ ਦਾਦੀ ਥਾਣੋ ਜੀ ਪੁੰਜ ਬਿਰਾਦਰੀ ਦਾ ਸਾਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪੂਜਾ ਅਰਚਨਾ ਉਪਰੰਤ ਸ਼੍ਰੀ ਰਾਮਾਇਣ ਜੀ ਦੇ ਪਾਠ ਸ਼ੁਰੂ ਕੀਤੇ ਗਏ।

ਅਜੀਤ ਡੈਸਕ 11-11-2026
ਢਿਲਵਾਂ, 10 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਕਸਬਾ ਢਿਲਵਾਂ ਵਿਚ ਮਾਤਾ ਦਾਦੀ ਥਾਣੋ ਜੀ ਪੁੰਜ ਬਿਰਾਦਰੀ ਦਾ ਸਾਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪੂਜਾ ਅਰਚਨਾ ਉਪਰੰਤ ਸ਼੍ਰੀ ਰਾਮਾਇਣ ਜੀ ਦੇ ਪਾਠ ਸ਼ੁਰੂ ਕੀਤੇ ਗਏ। ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਉਪਰੰਤ ਪੁੰਜ ਬਿਰਾਦਰੀ ਦੇ ਬ੍ਰਾਹਮਣ ਪਰਿਵਾਰਾਂ ਨੇ ਕਸਬਾ ਢਿਲਵਾਂ ਸਥਿਤ ਜੈ ਮਾਂ ਦਾਦੀ ਦੇ ਪਵਿੱਤਰ ਅਸਥਾਨ ’ਚ ਹਾਜ਼ਰੀ ਭਰੀ। ਇਸ ਮੌਕੇ ਪ੍ਰਸਿੱਧ ਭਜਨ ਮੰਡਲੀਆਂ ਨੇ ਪ੍ਰਭੂ ਜੀ ਦਾ ਗੁਣਗਾਨ ਕਰਕੇ ਹਾਜ਼ਰ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪ੍ਰਬੰਧਕ ਕਮੇਟੀ ਵਲੋਂ ਪੂਰੀਆਂ, ਛੋਲਿਆਂ ਤੇ ਫਰੂਟ ਦਾ ਲੰਗਰ ਭੰਡਾਰਾ ਅਤੁੱਟ ਲਗਾਇਆ ਗਿਆ। ਇਸ ਮੌਕੇ ਰੁਪਿੰਦਰ ਸ਼ਰਮਾ, ਜੋਗਿੰਦਰ ਪਾਲ ਸ਼ਰਮਾ, ਦਲਜੀਤ ਪੁੰਜ, ਸਚਿਨ ਪੁੰਜ, ਵਿਕਾਸ ਪੁੰਜ, ਵਿਪਨ ਪੁੰਜ, ਰਜਿੰਦਰ ਕੁਮਾਰ ਪੁੰਜ ,ਦੀਪਕ ਪੁੰਜ, ਸੁਮਿਤ ਪੁੰਜ, ਸਤਪਾਲ ਪੁੰਜ, ਪ੍ਰੇਮ ਪੁੰਜ, ਸੰਦੀਪ ਪੰਜ, ਮੁਨੀ ਲਾਲ ਪੁੰਜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਦਰਜਨ ਦੇ ਕਰੀਬ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਮੋਬਾਈਲ ਸ਼ਾਪ ਦੀ ਭੰਨਤੋੜ ਅਗਲੀ ਖ਼ਬਰ ਬੰਗਾ ਰੋਡ ’ਤੇ ਵਾਪਰਿਆ ਭਿਆਨਕ ਸਡ਼ਕ ਹਾਦਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।