03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੰਤ ਸੀਚੇਵਾਲ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਬਣੀ ਕਮੇਟੀ ਦੇ ਮੁਖੀ ਬਣੇ ਸੀਨੀਅਰ ਅਧਿਕਾਰੀ ਘਣਸ਼ਿਆਮ ਬਣੇ ਕੋ-ਚੇਅਰਮੈਨ

ਸੁਲਤਾਨਪੁਰ ਲੋਧੀ, 2 ਨਵੰਬਰ (ਨਰੇਸ਼ ਹੈਪੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨ ਹੇਠ ਹੋਈ ਮੀਟਿੰਗ ਵਿਚ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਬਣੀ ਕਮੇਟੀ ਦੇ ਮੁਖੀ ਰਾਜ ਸਭਾ ਮੈਂਬਰ ’ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬਣਾਇਆ ਗਿਆ ਹੈ ਜਦਕਿ ਸੀਨੀਅਰ ਆਈ. ਏ.

ਅਜੀਤ ਡੈਸਕ 03-11-2026
ਸੁਲਤਾਨਪੁਰ ਲੋਧੀ, 2 ਨਵੰਬਰ (ਨਰੇਸ਼ ਹੈਪੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨ ਹੇਠ ਹੋਈ ਮੀਟਿੰਗ ਵਿਚ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਬਣੀ ਕਮੇਟੀ ਦੇ ਮੁਖੀ ਰਾਜ ਸਭਾ ਮੈਂਬਰ ’ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬਣਾਇਆ ਗਿਆ ਹੈ ਜਦਕਿ ਸੀਨੀਅਰ ਆਈ.ਏ.ਐਸ. ਅਧਿਕਾਰੀ ਘਣਸ਼ਿਆਮ ਥੋਰੀ ਨੂੰ ਉਪ ਮੁਖੀ ਬਣਾਇਆ ਗਿਆ ਹੈ। ਇਸ 11 ਮੈਂਬਰੀ ਕਮੇਟੀ ’ਚ ਵੱਖ-ਵੱਖ ਵਿਭਾਗ ਦੇ ਨੁੰਮਾਇੰਦੇ ਸ਼ਾਮਲ ਕੀਤੇ ਗਏ ਹਨ। ਕਮੇਟੀ ਦੇ ਹੋਂਦ ’ਚ ਆਉਣ ਦੇ 15 ਦਿਨਾਂ ਬਾਅਦ ਰਿਪੋਰਟ ਦਿੱਤੀ ਜਾਣੀ ਹੈ ਕਿ ਬੁੱਢੇ ਦਰਿਆ ਦੇ ਪ੍ਰਦੂਸ਼ਣ ਨੂੰ ਕਿਵੇਂ ਪੱਕੇ ਤੌਰ ’ਤੇ ਪ੍ਰਦੂਸ਼ਣ ਮੁਕਤ ਕਰਨਾ ਹੈ। ਇਸ ਕਮੇਟੀ ਦੀ ਜਲਦੀ ਮੀਟਿੰਗ ਸੱਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲੰਘੀ 31 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ’ਤੇ ਹੋਈ ਮੀਟਿੰਗ ਵਿਚ ਡੇਅਰੀਆਂ ਅਤੇ ਡਾਇੰਗਾਂ ਨਾਲ ਦੂਸ਼ਿਤ ਹੋ ਰਹੇ ਬੁੱਢੇ ਦਰਿਆ ਨੂੰ ਮੁਡ਼ ਤੋਂ ਪੁਰਾਤਨ ਸਰੂਪ ਵਿਚ ਲਿਆਉਣ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿਚ ਡੇਅਰੀਆਂ ਤੇ ਇੰਡਸਟਰੀ ਦੇ ਪ੍ਰਤੀਨਿਧ ਵੀ ਹੋਣਗੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਲੁਧਿਆਣਾ, ਪੀ.ਪੀ.ਸੀ.ਬੀ., ਪੰਜਾਬ ਪੁਲਿਸ, ਨਗਰ ਨਿਗਮ ਲੁਧਿਆਣਾ ਤੇ ਡਰੇਨੇਜ਼ ਵਿਭਾਗ ਦੇ ਪ੍ਰਤੀਨਿਧੀ ਵੀ ਬਤੌਰ ਮੈਂਬਰ ਹੋਣਗੇ। ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਇੱਕੋ ਇੱਕ ਮਕਸਦ ਹੈ ਕਿ ਬੁੱਢਾ ਦਰਿਆ ਸਾਫ਼ ਵਗਣਾ ਚਾਹੀਦਾ ਹੈ, ਕਿਉਂਕਿ ਸਤਲੁਜ ਦਰਿਆ ਦਾ ਪਾਣੀ ਹਰੀਕੇ ਪੱਤਣ ਤੋਂ ਦੋ ਨਹਿਰਾਂ ਰਾਹੀ ਮਾਲਵੇ ’ਤੇ ਰਾਜਸਥਾਨ ਨੂੰ ਜਾਂਦਾ ਹੈ। ਇਨ੍ਹਾਂ ਨਹਿਰਾਂ ਰਾਹੀ ਦੂਸ਼ਿਤ ਪਾਣੀ ਕਾਰਨ ਮਾਲਵੇ ਤੇ ਰਾਜਸਥਾਨ ਦੇ ਲੋਕ ਕੈਂਸਰ ਸਮੇਤ ਹੋਰ ਭਿਆਨਕ ਬਿਮਾਰੀਆਂ ਤੋਂ ਪੀਡ਼ਤ ਹੋ ਰਹੇ ਹਨ।
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਮਨਾਇਆ ‘ਪੰਜਾਬੀ ਮਾਂ-ਬੋਲੀ ਦਿਵਸ’ ਅਗਲੀ ਖ਼ਬਰ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।