03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭੁਲੱਥ ਸ਼ਹਿਰ ’ਚ ਨਗਰ ਪੰਚਾਇਤ ਪਾਰਕ ਵਿਖੇ ਹੀ ਹੋਵੇਗੀ ਪਟਾਕਿਆਂ ਦੀ ਵਿੱਕਰੀ

ਭੁਲੱਥ, 2 ਨਵੰਬਰ (ਮਨਜੀਤ ਸਿੰਘ ਰਤਨ)-ਐਸ. ਡੀ.

ਭੁਲੱਥ ਵਿਖੇ ਦੁਕਾਨਾਂ ਦੀ ਜਾਂਚ ਕਰਦੇ ਹੋਏ ਨਗਰ ਪੰਚਾਇਤ ਦੇ ਅਧਿਕਾਰੀ ਅਤੇ ਪੁਲਿਸ ਪਾਰਟੀ। ਤਸਵੀਰ: ਮਨਜੀਤ ਸਟੂਡੀਓ 03-11-2026
ਭੁਲੱਥ, 2 ਨਵੰਬਰ (ਮਨਜੀਤ ਸਿੰਘ ਰਤਨ)-ਐਸ.ਡੀ.ਐਮ. ਰੁਪਿੰਦਰ ਪਾਲ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕਾਰਜ ਸਾਧਕ ਅਫ਼ਸਰ ਭੁਲੱਥ ਕਮਲਜੀਤ ਸਿੰਘ ਤੇ ਥਾਣਾ ਭੁਲੱਥ ਦੇ ਐੱਸ.ਐੱਚ.ਓ. ਦੀ ਟੀਮ ਵਲੋਂ ਸ਼ਹਿਰ ’ਚ ਪਟਾਕਿਆਂ ਦੀ ਵਿੱਕਰੀ ਸਬੰਧੀ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਟੀਮ ਵਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਉਹ ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਤੀ ਗਈ ਜਗ੍ਹਾ ’ਤੇ ਹੀ ਪਟਾਕਿਆਂ ਦੀ ਵਿੱਕਰੀ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਟੀਮ ਨੇ ਦੁਕਾਨਦਾਰਾਂ ਨੂੰ ਸਪੱਸ਼ਟ ਕੀਤਾ ਕਿ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਚ ਪਟਾਕਿਆਂ ਦੀ ਵਿੱਕਰੀ ਕਿਸੇ ਵੀ ਕੀਮਤ ’ਤੇ ਨਾ ਕੀਤੀ ਜਾਵੇ। ਭੁਲੱਥ ਸ਼ਹਿਰ ’ਚ ਵੇਈਂ ਪੁਲ ਨੇਡ਼ੇ ਸਥਿਤ ਨਗਰ ਪੰਚਾਇਤ ਪਾਰਕ ਨੂੰ ਪਟਾਕਿਆਂ ਦੀ ਵਿੱਕਰੀ ਲਈ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਕਿਸੇ ਹੋਰ ਸਥਾਨ ’ਤੇ ਪਟਾਕੇ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਥਾਂ ’ਤੇ ਪਟਾਕਿਆਂ ਦੀ ਗੈਰ-ਕਾਨੂੰਨੀ ਜਾਂ ਅਣਅਧਿਕਾਰਤ ਵਿੱਕਰੀ ਹੁੰਦੀ ਪਾਈ ਗਈ ਤਾਂ ਸਬੰਧਿਤ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਨੂੰ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਨਗਰ ਪੰਚਾਇਤ ਅਧਿਕਾਰੀ ਚੰਦਰ ਸ਼ੇਖਰ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਰਟ ਸਿਟੀ ਸੁਲਤਾਨਪੁਰ ਲੋਧੀ ’ਚ 3.67 ਕਰੋਡ਼ ਦੀ ਲਾਗਤ ਨਾਲ ਬਣੇਗੀ ਅਤਿ ਆਧੁਨਿਕ ਲਾਇਬ੍ਰੇਰੀ-ਅਕਾਸ਼ ਬਾਂਸਲ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵਲੋਂ ਕੇ.ਸੀ.ਸੀ. ਨੀਤੀ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਡੀ.ਆਰ. ਦਫ਼ਤਰ ਮੂਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।