02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਿੰਡ ਮਨਸੂਰਵਾਲ ਦੋਨਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਓ-ਪੁੱਤਰ ਦੀ ਲਡ਼ਾਈ ’ਚ 4 ਜ਼ਖ਼ਮੀ

ਕਪੂਰਥਲਾ, 1 ਨਵੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਮਨਸੂਰਵਾਲ ਦੋਨਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਓ ਪੱਤ ਦੀ ਹੋਈ ਲਡ਼ਾਈ ’ਚ ਦੋ ਔਰਤ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ।

ਅਜੀਤ ਡੈਸਕ 02-11-2026
ਕਪੂਰਥਲਾ, 1 ਨਵੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਮਨਸੂਰਵਾਲ ਦੋਨਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਓ ਪੱਤ ਦੀ ਹੋਈ ਲਡ਼ਾਈ ’ਚ ਦੋ ਔਰਤ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ . ਸੀ.ਆਰ. ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਮਨਸੂਰਵਾਲ ਦੋਨਾ ਵਿਖੇ ਲਡ਼ਾਈ ਝਗਡ਼ਾ ਹੋ ਰਿਹਾ ਹੈ, ਜਿਸ ’ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਜਿੱਥੇ ਅਵਤਾਰ ਸਿੰਘ ਦੀ ਆਪਣੇ ਲਡ਼ਕੇ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਲਡ਼ਾਈ ਹੋ ਰਹੀ ਸੀ ਜਿਸ ਦੌਰਾਨ ਦੋਹਾਂ ਨੇ ਇਕ ਦੂਜੇ ’ਤੇ ਕਥਿਤ ਤੌਰ ’ਤੇ ਇੱਟਾਂ ਰੋਡ਼ਿਆਂ ਨਾਲ ਹਮਲਾ ਕੀਤਾ ਤੇ ਘਰ ਤੇ ਘਰੇਲੂ ਨੂੰ ਵੀ ਨੁਕਸਾਨ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਇਸ ਲਡ਼ਾਈ ਵਿਚ ਅਵਤਾਰ ਸਿੰਘ ਤੇ ਉਸਦੀ ਪਤਨੀ ਸੁਰਜੀਤ ਕੌਰ ਤੇ ਦੂਸਰੀ ਧਿਰ ਵਿਚ ਉਸਦਾ ਲਡ਼ਕਾ ਬਸੰਤ ਸਿੰਘ ਤੇ ਉਸਦੀ ਪਤਨੀ ਵੀ ਜ਼ਖਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਨੌਸਰਬਾਜ਼ ਨੇ ਕੇ.ਵਾਈ.ਸੀ. ਦੇ ਬਹਾਨੇ ਫਲ ਵਿਕਰੇਤਾ ਨਾਲ ਮਾਰੀ 5 ਹਜ਼ਾਰ ਰੁਪਏ ਦੀ ਠੱਗੀ ਅਗਲੀ ਖ਼ਬਰ ਮੰਗਤ ਰਾਮ ਮਾਹਲਾ ਨੇ ਕੀਤਾ ਰਾਸ਼ਟਰੀਯ ਸਾਂਹਸ ਮੱਲ ਸਾਂਹਸੀ ਧਰਮ ਸਮਾਜ ਸੰਘ ਦੇ ਪੰਜਾਬ ਦੇ ਮੁੱਖ ਦਫ਼ਤਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।