ਸਡ਼ਕ ਹਾਦਸੇ ’ਚ ਲਡ਼ਕੀ ਦੀ ਹੋਈ ਮੌਤ ਸੰਬੰਧੀ ਕੇਸ ਦਰਜ
ਫਗਵਾਡ਼ਾ, 27 ਅਕਤੂਬਰ (ਹਰਜੋਤ ਸਿੰਘ ਚਾਨਾ)-ਵਾਹਨ ਵਲੋਂ ਫ਼ੇਟ ਮਾਰਨ ਕਾਰਨ ਲਡ਼ਕੀ ਦੀ ਹੋਈ ਮੌਤ ਦੇ ਸਬੰਧ ’ਚ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਪੂਜਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਗੋਬਿੰਦਪੁਰਾ ਕਾਲਕਾ ਜੀ ਦਿੱਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦੀ ਲਡ਼ਕੀ ਜੋ ਕਿ ਡਾਕਟਰੀ ਦੀ ਪਡ਼੍ਹਾਈ ਕਰਦੀ ਹੈ ਤੇ ਆਪਣੇ ਸਾਥੀਆਂ ਨਾਲ 25 ਅਕਤੂਬਰ ਨੂੰ ਅੰਮ੍ਰਿਤਸਰ ਗਏ ਸੀ ਤੇ ਜਦੋਂ ਵਾਪਸ ਆ ਰਹੇ ਸੀ ਤਾਂ ਹਵੇਲੀ ਟੱਪ ਕੇ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਤੇ ਉਸਦੀ ਮੌਤ ਹੋ ਗਈ।
ਅਜੀਤ ਡੈਸਕ
28-10-2026