28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਭਗਵਾਨ ਵਾਲਮੀਕ ਨੌਜਵਾਨ ਸਭਾ ਵਲੋਂ ਧਾਰਮਿਕ ਸਮਾਗਮ

ਕਪੂਰਥਲਾ, 27 ਅਕਤੂਬਰ (ਅਮਰਜੀਤ ਕੋਮਲ)-ਭਗਵਾਨ ਵਾਲਮੀਕਿ ਨੌਜਵਾਨ ਸਭਾ ਵਲੋਂ ਮੁਹੱਲਾ ਸ਼ਹਿਰੀਆਂ ਵਿਚ ਸੰਗਤਾਂ ਦੇ ਸਹਿਯੋਗ ਨਾਲ ਇਕ ਧਾਰਮਿਕ ਸਮਾਗਮ ਸਭਾ ਦੇ ਪ੍ਰਧਾਨ ਕੋਮਲ ਸਹੋਤਾ ਗਾਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ.

ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ ਤੇ ਹੋਰ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਨ ਤੋਂ ਬਾਅਦ ਕੋਮਲ ਸਹੋਤਾ, ਗੋਪਾਲ ਥਾਪਰ ਤੇ ਸਭਾ ਦੇ ਹੋਰ ਮੈਂਬਰ। 28-10-2026
ਕਪੂਰਥਲਾ, 27 ਅਕਤੂਬਰ (ਅਮਰਜੀਤ ਕੋਮਲ)-ਭਗਵਾਨ ਵਾਲਮੀਕਿ ਨੌਜਵਾਨ ਸਭਾ ਵਲੋਂ ਮੁਹੱਲਾ ਸ਼ਹਿਰੀਆਂ ਵਿਚ ਸੰਗਤਾਂ ਦੇ ਸਹਿਯੋਗ ਨਾਲ ਇਕ ਧਾਰਮਿਕ ਸਮਾਗਮ ਸਭਾ ਦੇ ਪ੍ਰਧਾਨ ਕੋਮਲ ਸਹੋਤਾ ਗਾਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜੀਆ ਲਾਲ ਨਾਹਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਕਪੂਰਥਲਾ ਦੇ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਤੇ ਸਾਬਕਾ ਮੇਅਰ ਨਰਿੰਦਰ ਮਨਸੂ ਨੇ ਕੀਤਾ। ਉਨ੍ਹਾਂ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਤੇ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚ.ਐਸ. ਵਾਲੀਆ, ਸਾਬਕਾ ਮੇਅਰ ਨਰਿੰਦਰ ਮਨਸੂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਕਪੂਰਥਲਾ ਹਲਕੇ ਦੇ ਇੰਚਾਰਜ ਜਗਜੀਤ ਸਿੰਘ ਧਾਲੀਵਾਲ ਨੇ ਵੀ ਭਗਵਾਨ ਵਾਲਮੀਕਿ ਨੌਜਵਾਨ ਸਭਾ ਤੇ ਹੋਰ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਕੋਮਲ ਸਹੋਤਾ, ਜੀਆ ਲਾਲ ਨਾਹਰ ਤੇ ਸਭਾ ਦੇ ਹੋਰ ਮੈਂਬਰਾਂ ਨੇ ਐਚ.ਐਸ. ਵਾਲੀਆ, ਦਵਿੰਦਰਪਾਲ ਸਿੰਘ ਹੰਸਪਾਲ, ਜਗਜੀਤ ਸਿੰਘ ਧਾਲੀਵਾਲ, ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਫਿਆਲੀ, ਬਾਬਾ ਤੇਲੂ ਜੀ ਦੀ ਕੁਟੀਆ ਦੇ ਮੁੱਖ ਸੇਵਾਦਾਰ ਬਾਬਾ ਰਕੇਸ਼ ਬੱਲੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਅਨੂਪ ਕਲਹਣ, ਉੱਘੇ ਕਾਰੋਬਾਰੀ ਤਰਲੋਚਨ ਸਿੰਘ ਧਿੰਜਣ, ਸਾਬਕਾ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਸਾਬਕਾ ਕੌਂਸਲਰ ਕਰਨ ਮਹਾਜਨ, ਵਿਕਾਸ ਸਿੱਧੀ ਤੇ ਹੋਰ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਸਮਾਗਮ ਵਿਚ ਉਚੇਚੇ ਤੌਰ ’ਤੇ ਸ਼ਾਮਲ ਹੋਈ ਉੱਘੀ ਸੂਫ਼ੀ ਗਾਇਕਾ ਰਿਤੂ ਨੂਰਾ ਨੇ ਭਗਵਾਨ ਵਾਲਮੀਕਿ ਜੀ ਦੀ ਮਹਿੰਮਾ ਦਾ ਗੁਣਗਾਨ ਕੀਤਾ। ਇਸ ਤੋਂ ਇਲਾਵਾ ਹੋਰ ਗਾਇਕਾਂ ਨੇ ਵੀ ਭਜਨ ਗਾਇਣ ਕੀਤੇ। ਸਮਾਗਮ ਮੌਕੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਭਾ ਦੇ ਸਰਪ੍ਰਸਤ ਰਾਜੂ ਅਟਵਾਲ, ਗੋਪਾਲ ਥਾਪਰ, ਨੰਦ ਲਾਲ ਥਾਪਰ, ਸੁਮਿਤ ਗਿੱਲ, ਹੈਪੀ ਸਹੋਤਾ, ਅਭੀ ਸਭਰਵਾਲ, ਪਵਨ ਗਿੱਲ, ਅਰੁਣ ਸਗਰ, ਕੈਫ ਸਭਰਵਾਲ, ਰਾਹੁਲ ਆਦੀਆ, ਨੰਬਰਦਾਰ ਅਸ਼ੋਕ ਕੁਮਾਰ, ਅਨਿਲ ਸਲਹੋਤਰਾ, ਨੀਰਜ ਨਾਹਰ, ਪ੍ਰਿੰਸ ਥਾਪਰ, ਅਨਿਲ ਨਾਹਰ, ਲੱਕੀ ਸਹੋਤਾ, ਸੋਨੂੰ ਗਿੱਲ, ਸੰਜੀਵ ਨਾਹਰ ਰੋਕੀ, ਅਨਮੋਲ ਸਹੋਤਾ, ਅਭੀ ਲੰਕੇਸ਼, ਸਾਜਨ ਖੋਸਲਾ, ਰਵੀ ਸਹੋਤਾ, ਡਾ. ਮਨਜੀਤ ਗਿੱਲ ਆਦਿ ਹਾਜ਼ਰ ਸਨ। ਸਤਿਗੁਰ ਵਾਲਮੀਕਿ ਪ੍ਰਗਟ ਉਤਸਵ ਕਮੇਟੀ ਵਲੋਂ ਧਾਰਮਿਕ ਸਮਾਗਮ ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਤਿਗੁਰ ਵਾਲਮੀਕਿ ਪ੍ਰਗਟ ਉਤਸਵ ਕਮੇਟੀ ਵੱਲੋਂ ਮੁਹੱਲਾ ਅਰੋਡ਼ਾ ਰਸਤਾ, ਸੁਲਤਾਨਪੁਰ ਲੋਧੀ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕਿੀ ਜੀ ਦੀ ਪੂਜਾ ਅਰਚਨਾ ਕੀਤੀ ਗਈ। ਉਪਰੰਤ ਧਾਰਮਿਕ ਸਮਾਗਮ ਪੇਸ਼ ਕੀਤਾ ਗਿਆ ਜਿਸ ਵਿਚ ਭਜਨ ਗਾਇਕਾਂ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਅਤੁੱਟ ਲੰਗਰ ਵਰਤਾਏ ਗਏ। ਸਮਾਗਮ ਮੌਕੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਚੇਅਰਮੈਨ ਸੱਜਣ ਸਿੰਘ ਚੀਮਾ ਉਚੇਚੇ ਤੌਰ ਤੇ ਸ਼ਾਮਿਲ ਹੋਏ ਅਤੇ ਸਮੂਹ ਸੰਗਤਾਂ ਨੂੰ ਭਗਵਾਨ ਵਾਲਮੀਕਿੀ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਕਤ ਆਗੂਆਂ ਨੇ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਗਏ ਮਾਰਗ ਤੇ ਚੱਲਣਾ ਚਾਹੀਦਾ ਹੈ। ਪ੍ਰਬੰਧਕ ਕਮੇਟੀ ਵੱਲੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਚੇਅਰਮੈਨ ਸੱਜਣ ਸਿੰਘ ਚੀਮਾ ਅਤੇ ਹੋਰ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸੰਦੀਪ ਕੌਰ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ ਤੇ ਦੀਪਕ ਧੀਰ ਰਾਜੂ, ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਗੁਰ ਨਿਹਾਲ ਸਿੰਘ ਚੀਮਾ, ਪੀਏ ਬਲਜਿੰਦਰ ਸਿੰਘ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਠੇਕੇਦਾਰ ਹਰਨੇਕ ਸਿੰਘ ਵਿਰਦੀ, ਕੌਂਸਲਰ ਪਵਨ ਕਨੌਜੀਆ, ਕੌਂਸਲਰ ਕਸ਼ਮੀਰ ਸਿੰਘ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ ਤੇ ਚਰਨ ਕਮਲ ਪਿੰਟਾ, ਯੂਥ ਪ੍ਰਧਾਨ ਸੰਗਮ ਚੀਮਾ, ਮੈਨੇਜਰ ਅਰਸ਼ਦੀਪ ਸਿੰਘ, ਮਾਸਟਰ ਗੁਰਚਰਨ ਦਾਸ, ਸੰਜੀਵ ਅਰੋਡ਼ਾ, ਯਸ਼ ਥਿੰਦ, ਜਤਿੰਦਰ ਸਿੰਘ ਖ਼ਾਲਸਾ, ਧਰਮਪਾਲ ਮੁੱਛ, ਰਾਮ ਲਾਲ, ਡਾਕਟਰ ਜਸਵੰਤ ਸਿੰਘ ਹਰਨਾਮ ਪੁਰ, ਸੰਨੀ ਸੰਧੂ, ਰਣਜੀਤ ਸਿੰਘ ਰਾਣਾ, ਚੇਅਰਮੈਨ ਸੱਜਣ ਸਿੰਘ ਚੀਮਾ ਦੇ ਨਾਲ ਆਕਾਸ਼ਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਆਪ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਸਾਬਕਾ ਪ੍ਰਧਾਨ ਨਗਰ ਕੌਂਸਲ ਦਿਨੇਸ਼ ਧੀਰ, ਕੌਂਸਲਰ ਜਤਿੰਦਰ ਸੇਠੀ, ਕੌਂਸਲਰ ਗੁਰਵਿੰਦਰ ਕੌਰ, ਸਾਬਕਾ ਕੌਂਸਲਰ ਰਜਿੰਦਰ ਸਿੰਘ, ਜਗਜੀਤ ਸਿੰਘ ਜੱਗੀ ਜੈਨਪੁਰ, ਗੌਰਵ ਧੀਰ, ਸਤਿਗੁਰ ਵਾਲਮੀਕਿ ਪ੍ਰਗਟ ਉਤਸਵ ਕਮੇਟੀ ਦੇ ਕੌਂਸਲਰ ਰਵੀ ਕਾਂਤਾ, ਯੋਗੇਸ਼ ਲਾਹੋਰਾ, ਵਿਪਨ ਨਾਹਰ, ਰਾਹੁਲ ਨਾਹਰ, ਨਰੇਸ਼ ਕੁਮਾਰ, ਮੁਕੇਸ਼ ਚੌਹਾਨ, ਰਜਿੰਦਰ ਸੁਲਤਾਨਵੀ, ਜੋਗਿੰਦਰ ਪਾਲ, ਲਖਣ ਲਾਹੋਰਾ, ਵਿਪੁਲ ਚੌਹਾਨ, ਕਰਨ ਚੌਹਾਨ, ਵਿਜੇ ਕੁਮਾਰ ਚੱਡਾ, ਪ੍ਰਧਾਨ ਨਿਊਟਨ, ਚਾਚਾ ਸੁਰਿੰਦਰਜੀਤ ਸਿੰਘ ਜਸਕਰਨ ਬੀਰ ਸਿੰਘ ਗੋਲਡੀ, ਰਾਜ ਕੁਮਾਰ ਰਾਜੂ ਵਰਿੰਦਰ ਪਾਲ ਸਿੰਘ ਭਵਾਨੀ ਪੁਰੀ, ਹੀਰਾ ਸਿੰਘ ਠੇਕੇਦਾਰ, ਕੁਲਦੀਪ ਚੌਹਾਨ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ। ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਅਤੇ ਆਦਰਸ਼ਾਂ ’ ਤੇ ਚੱਲਣਾ ਚਾਹੀਦਾ ਹੈ : ਮੰਮੂ ਚਾਹਲ ਕਾਲਾ ਸੰਘਿਆਂ,(ਸੰਘਾ)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ’ਚ ਪਿੰਡ ਸਿੱਧਵਾਂ ਦੋਨਾ ਵਿਖੇ ਆਯੋਜਿਤ ਸਮਾਗਮ ਦੌਰਾਨ ਆਜ਼ਾਦ ਉਮੀਦਵਾਰ ਮਲਵਿੰਦਰ ਸਿੰਘ ਮੰਮੂ ਚਾਹਲ ਨੇ ਸਮੂਹ ਲੋਕਾਂ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਸਮਾਨਤਾ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਅਤੇ ਆਦਰਸ਼ਾਂ ’ਤੇ ਚੱਲਣ ਦਾ ਸੱਦਾ ਦਿੱਤਾ ਹੈ ਤਾਂ ਜੋ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਮਹਾਰਾਜ ਵਿਸ਼ਵ ਦੇ ਪਹਿਲੇ ਕਵੀ ਜਾਂ ਆਦਿ ਕਵੀ ਸਨ ਜਿਨ੍ਹਾਂ ਆਪਣੀ ਅਮਰ ਅਤੇ ਮਹਾਨ ਰਚਨਾ ਰਾਮਾਇਣ ਰਾਹੀਂ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਵਲੋਂ ਮਲਵਿੰਦਰ ਸਿੰਘ ਚਾਹਲ ਮੰਮੂ ਚਾਹਲ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੇਲ ਸਿੰਘ, ਪ੍ਰਧਾਨ ਬਲਬੀਰ ਕੋਚ ਗਿੱਲ, ਦੇਵ ਰਾਜ ਗਿੱਲ, ਤੀਰਥ ਸਿੰਘ ਗਿੱਲ, ਪ੍ਰਧਾਨ ਕਮਲਜੀਤ, ਰੇਸ਼ਮ ਸਿੰਘ, ਤਰਵਿੰਦਰ ਸਿੰਘ ਬੱਬਾ, ਜਰਨੈਲ ਸਿੰਘ ਗਿੱਲ, ਬਾਬਾ ਜੋਤ ਸਿੰਘ ਗਿੱਲ, ਜਤਿੰਦਰ ਕੁਮਾਰ ਰਾਜੂ ਆਦਿ ਹਾਜ਼ਰ ਸਨ। ਨਾਰੰਗਪੁਰ ਵਿਚ ਭਗਵਾਨ ਵਾਲਮੀਕ ਦਾ ਪ੍ਰਗਟ ਦਿਹਾਡ਼ਾ ਮਨਾਇਆ ਬੇਗੋਵਾਲ, (ਸੁਖਜਿੰਦਰ ਸਿੰਘ)-ਇੱਥੋਂ ਨੇਡ਼ਲੇ ਪਿੰਡ ਨਰੰਗਪੁਰ ਵਿਖੇ ਸ੍ਰੀ ਰਮਾਇਣ ਗ੍ਰੰਥ ਦੇ ਰਚੇਤਾ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਸੰਗਤਾਂ ਨੇ ਪ੍ਰੇਮ ਭਾਵਨਾ ਨਾਲ ਸ਼ਿਰਕਤ ਕਰਦਿਆਂ ਭਗਵਾਨ ਜੀ ਦੀ ਮਹਿਮਾ ਨੂੰ ਵੱਖ-ਵੱਖ ਪ੍ਰਚਾਰਕਾਂ ਤੇ ਰਾਗੀਆਂ ਰਾਹੀਂ ਸਰਵਣ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਸਰਬਜੀਤ ਸਿੰਘ ਪੱਪਲ ਨੇ ਸੰਗਤਾਂ ਨੂੰ ਇਸ ਪਾਵਨ ਦਿਹਾਡ਼ੇ ਦੀ ਵਧਾਈ ਦਿੱਤੀ । ਇਸ ਉਪਰੰਤ ਸਰਪੰਚ ਹਰਜੀਤ ਕੌਰ ਨੇ ਭਗਵਾਨ ਜੀ ਦੇ ਮੰਦਰ ਨਜ਼ਦੀਕ ਚੌਂਕ ਵਿਚ ਸੰਗਤਾਂ ਦੇ ਲਈ ਬਣਾਈ ਇੱਕ ਸ਼ੈੱਡ ਨੂੰ ਸੰਗਤਾਂ ਦੇ ਅਰਪਣ ਕਰਦਿਆਂ ਕਿਹਾ ਕਿ ਇਹ ਸ਼ੈੱਡ ਬਣਨ ਨਾਲ ਜਿੱਥੇ ਪਿੰਡ ਦੀ ਸੰਗਤ ਬੈਠਿਆ ਕਰੇਗੀ ਉੱਥੇ ਰਾਹਗੀਰ ਵੀ ਇਸਦਾ ਲਾਹਾ ਲੈ ਸਕਦੇ ਹਨ। ਇਸ ਮੌਕੇ ਚੇਅਰਮੈਨ ਸਰਬਜੀਤ ਸਿੰਘ ਪੱਪਲ, ਹਰਜੀਤ ਕੌਰ ਸਰਪੰਚ, ਨੰਬਰਦਾਰ ਕੁਲਦੀਪ ਸਿੰਘ, ਸੁਰਜੀਤ ਕੌਰ, ਸੁਰਿੰਦਰ ਕੌਰ, ਹਰਜਿੰਦਰ ਸਿੰਘ, ਨਰਿੰਦਰ ਕੌਰ, ਰੁਪਿੰਦਰ ਕੌਰ (ਸਾਰੇ ਪੰਚ), ਸਤਪਾਲ ਸਿੰਘ ਲਾਡੀ, ਅਜੀਤ ਸਿੰਘ ਫੌਜੀ ,ਕਸ਼ਮੀਰ ਲਾਲ, ਤਰਸੇਮ ਲਾਲ, ਪਰਮਜੀਤ ਰਾਮ, ਮੱਖਣ ਰਾਮ, ਤਰਸੇਮ ਸਿੰਘ, ਅਮਰੀਕ ਰਾਮ, ਗੁਰਮੀਤ ਰਾਮ ਆਦਿ ਸੰਗਤਾਂ ਹਾਜ਼ਰ ਸਨ। ਪ੍ਰਕਾਸ਼ ਪੁਰਬ ਮੌਕੇ ਰਣਜੀਤ ਸਿੰਘ ਖੁਰਾਣਾ ਨੇ ਸਾਥੀਆਂ ਸਮੇਤ ਭਰੀ ਹਾਜ਼ਰੀ ਫਗਵਾਡ਼ਾ, (ਅਸ਼ੋਕ ਕੁਮਾਰ ਵਾਲੀਆ)-ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਵਿੱਤਰ ਆਗਮਨ ਪੁਰਬ ਮੌਕੇ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾਡ਼ਾ ਸ਼ਹਿਰੀ ਦੇ ਇੰਚਾਰਜ ਰਣਜੀਤ ਸਿੰਘ ਖੁਰਾਣਾ ਨੇ ਆਪਣੇ ਸਾਥੀਆਂ ਨਾਲ ਫਗਵਾਡ਼ਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਪਹੁੰਚ ਕੇ ਭਗਵਾਨ ਵਾਲਮੀਕਿ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤਾਂ ਨੂੰ ਆਗਮਨ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਇਸ ਮੌਕੇ ਖੁਰਾਣਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਜੀਵਨ ਅਤੇ ਉਨ੍ਹਾਂ ਵੱਲੋਂ ਰਚੀ ਗਈ ਪਵਿੱਤਰ ਰਾਮਾਇਣ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਸਚਾਈ, ਨੇਕੀ, ਦਇਆ, ਆਪਸੀ ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਂਦਿਆਂ ਸਮਾਜ ਵਿਚ ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਸਮੂਹ ਸੰਗਤਾਂ ਦੀ ਚਡ਼੍ਹਦੀ ਕਲਾ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਅਰਦਾਸ ਵੀ ਕੀਤੀ। ਇਸ ਮੌਕੇ ਬੀਬੀ ਸਰਬਜੀਤ ਕੋਰ, ਬਹਾਦਰ ਸਿੰਘ ਸੰਗਤਪੁਰ, ਦਵਿੰਦਰ ਸਿੰਘ, ਜਸਵਿੰਦਰ ਸਿੰਘ ਭਗਤਪੁਰਾ, ਝਿਲਮਲ ਸਿੰਘ ਭਿੰਡਰ, ਸਰਬਜੀਤ ਸਿੰਘ ਕਾਕਾ, ਆਕਾਸ਼ਦੀਪ ਸਿੰਘ ਪਾਹਵਾ, ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਗਊਸ਼ਾਲਾ ਬਾਜ਼ਾਰ ’ਚ ਸੀਵਰੇਜ ਦਾ ਗੰਦਾ ਪਾਣੀ ਬਣਿਆ ਮੁਸੀਬਤ, ਤਿਉਹਾਰਾਂ ’ਤੇ ਖ਼ਰੀਦਦਾਰੀ ਕਰਨ ਆਉਣ ਵਾਲੇ ਪ੍ਰੇਸ਼ਾਨ ਅਗਲੀ ਖ਼ਬਰ ਸੀ.ਆਈ.ਏ. ਸਟਾਫ ਵਲੋਂ ਕਾਰ ਚਾਲਕ ਤਿੰਨ ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।