ਪਿੰਡ ਕਰਾੜੀ ’ਚ ਸਾਲਾਨਾ ਜਾਗਰਣ 25 ਨੂੰ, ਪ੍ਰਭਾਤ ਫੇਰੀਆਂ ਨਿਰੰਤਰ ਜਾਰੀ
ਕਿਸ਼ਨਗੜ੍ਹ, 21 ਅਕਤੂਬਰ (ਹੁਸਨ ਲਾਲ) ਨਜ਼ਦੀਕੀ ਪਿੰਡ ਕਰਾੜੀ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਵਿਸ਼ੇਸ਼ ਤੌਰ ਤੇ ਸਮੁੱਚੀ ਜਾਗਰਣ ਪ੍ਰਬੰਧਕ ਕਮੇਟੀ ਕਰਾੜੀ ਦੇ ਸਰਬ ਸਾਂਝੇ ਸਹਿਯੋਗ ਨਾਲ ਮਹਾਮਾਈ ਦੇ ਪਰਮ ਸੇਵਕਾਂ ਵੱਲੋਂ 20ਵਾਂ ਸਾਲਾਨਾ ਜਾਗਰਣ 25 ਅਕਤੂਬਰ ਐਤਵਾਰ ਨੂੰ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਜਾਗਰਣ ਦੇ ਸੰਬੰਧ ਵਿੱਚ ਪਿਛਲੇ ਦੋ ਦਿਨਾਂ ਤੋਂ ਮਹਾਮਾਈ ਦੇ ਭਗਤਜਨਾਂ ਵੱਲੋਂ ਪੂਰੇ ਪਿੰਡ ਦੀ ਪਰਿਕਰਮਾ ਕਰਦਿਆਂ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਨਿਰੰਤਰ ਪ੍ਰਭਾਤ ਫੇਰੀਆਂ ਸਜਾਈਆਂ ਜਾ ਰਹੀਆਂ ਹਨ।
ਕਿਸ਼ਨਗੜ੍ਹ, 21 ਅਕਤੂਬਰ (ਹੁਸਨ ਲਾਲ) ਨਜ਼ਦੀਕੀ ਪਿੰਡ ਕਰਾੜੀ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਵਿਸ਼ੇਸ਼ ਤੌਰ ਤੇ ਸਮੁੱਚੀ ਜਾਗਰਣ ਪ੍ਰਬੰਧਕ ਕਮੇਟੀ ਕਰਾੜੀ ਦੇ ਸਰਬ ਸਾਂਝੇ ਸਹਿਯੋਗ ਨਾਲ ਮਹਾਮਾਈ ਦੇ ਪਰਮ ਸੇਵਕਾਂ ਵੱਲੋਂ 20ਵਾਂ ਸਾਲਾਨਾ ਜਾਗਰਣ 25 ਅਕਤੂਬਰ ਐਤਵਾਰ ਨੂੰ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ। ਜਾਗਰਣ ਦੇ ਸੰਬੰਧ ਵਿੱਚ ਪਿਛਲੇ ਦੋ ਦਿਨਾਂ ਤੋਂ ਮਹਾਮਾਈ ਦੇ ਭਗਤਜਨਾਂ ਵੱਲੋਂ ਪੂਰੇ ਪਿੰਡ ਦੀ ਪਰਿਕਰਮਾ ਕਰਦਿਆਂ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਨਿਰੰਤਰ ਪ੍ਰਭਾਤ ਫੇਰੀਆਂ ਸਜਾਈਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆਂ ਪ੍ਰਧਾਨ ਸੋਢੀ ਰਾਮ, ਉਪ ਪ੍ਰਧਾਨ ਕਰਨ ਕੁਮਾਰ ਗੋਰਾ, ਖਜਾਨਚੀ ਵਿਸ਼ਾਲ ਕੁਮਾਰ, ਰੀਪੂ ਪੰਡਿਤ, ਸਰਪੰਚ ਸਰੋਜ ਬਾਲਾ, ਬਲਾਕ ਸੰਮਤੀ ਬਲਜਿੰਦਰ ਕੌਰ ਕਰਾੜੀ ਆਦਿ ਸਭ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਜਾਗਰਣ ਦੌਰਾਨ ਕੁਲਵਿੰਦਰ ਦੇਵਾ ਜੀ ਸਲੋਹ ਨਵਾਂ ਸ਼ਹਿਰ ਵਾਲੇ, ਦੀਪਕਾ ਮਹੰਤ ਅਲਾਵਲਪੁਰ ਵਾਲੇ, ਗਾਇਕਾ ਸੰਜਨਾ ਭੱਲਾ ਤੇ ਮਹੰਤ ਕਿਸ਼ੋਰ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜਰੀ ਭਰਦੇ ਹੋਏ ਸਾਰੀ ਰਾਤ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕ ਰਨਗੇ। ਪ੍ਰਭਾਤ ਫੇਰੀਆਂ ਦੌਰਾਨ ਸੁਨੀਲ ਸ਼ਿੰਟੂ, ਸ਼ਿਵਮ ਕੁਮਾਰ, ਕਰਨ ਕੁਮਾਰ ਮਨੀ, ਸਾਬਕਾ ਸਰਪੰਚ ਸੁਰਿੰਦਰ ਬੰਗੜ ਕਰਾੜੀ, ਨੰਬਰਦਾਰ ਹਰਭਜਨ ਦਾਸ ਕਰਾੜੀ, ਸੇਵਾ ਮੁਕਤ ਥਾਣੇਦਾਰ ਮੰਗਾ ਰਾਮ, ਗੁਰਪ੍ਰੀਤ ਗੋਪਾ ਮੈਂਬਰ ਪੰਚਾਇਤ, ਨੰਬਰਦਾਰ ਬੂਟਾ ਸਿੰਘ ਬਾਅਦ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।