ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਕਾਬੂ
ਫਗਵਾੜਾ, 19 ਅਕਤੂਬਰ (ਚਾਨਾ)- ਸਦਰ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ | ਥਾਣੇਦਾਰ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਬੀੜ ਪੁਆਦ ਗੇਟ ਲਾਗੇ ਉਕਤ ਨੌਜਵਾਨਾਂ ਨੂੰ ਨਸ਼ੇ ਦਾ ਸੇਵਨ ਕਰਦੇ ਸਮੇਂ ਕਾਬੂ ਕੀਤਾ ਹੈ | ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਮੱਖਣ ਦੱਤ ਪੁੱਤਰ ਜਗੀਰੀ ਲਾਲ, ਅਰਜੁਨ ਮਿਸ਼ਰਾ ਪੁੱਤਰ ਰਾਜੇਸ਼ ਮਿਸ਼ਰਾ ਤੇ ਮੁੰਨਾ ਕੁਮਾਰ ਪੁੱਤਰ ਛੋਟੂ ਕੁਮਾਰ ਵਾਸੀਆਨ ਜਗਤ ਰਾਮ ਸੂੰਡ ਕਾਲੋਨੀ ਵਜੋਂ ਹੋਈ ਹੈ |
ਅਜੀਤ ਡੈਸਕ
20-10-2026