ਭੁਲੱਥ ’ਚ ਤੜਕਸਰ ਨਕਾਬਪੋਸ਼ ਲੁਟੇਰਾ ਦਾਤਰ ਦੇ ਜ਼ੋਰ ’ਤੇ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫ਼ਰਾਰ
ਭੁਲੱਥ, 17 ਅਕਤੂਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ’ਚ ਤੜਕਸਾਰ ਦਿਨ ਚੜ੍ਹਦਿਆਂ ਹੀ ਲੁੱਟ ਦੀ ਇੱਕ ਵਾਰਦਾਤ ਸਾਹਮਣੇ ਆਈ ਹੈ | ਇੱਕ ਨਕਾਬਪੋਸ਼ ਲੁਟੇਰਾ ਘਰ ਵਿਚ ਦਾਖ਼ਲ ਹੋ ਕੇ ਦਾਤਰ ਦੇ ਜ਼ੋਰ ’ਤੇ ਮਹਿਲਾ ਦੀਆਂ ਕੰਨਾਂ ਵਿਚ ਪਾਈਆਂ ਵਾਲੀਆਂ ਲਾਹ ਕੇ ਘਰ ਦਾ ਮੇਨ ਦਰਵਾਜ਼ਾ ਖੋਲ ਕੇ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਘਰ ਦੀ ਮਾਲਕਣ ਸਤਨਾਮ ਕੌਰ ਪਤਨੀ ਸੁਰਜੀਤ ਸਿੰਘ ਆਪਣੇ ਘਰ ’ਚ ਆਪਣੀ ਨੂੰਹ ਨਾਲ ਸੁੱਤੀ ਹੋਈ ਸੀ | ਦੱਸਿਆ ਜਾਂਦਾ ਹੈ ਕਿ ਸਤਨਾਮ ਕੌਰ ਦੇ ਪਰਿਵਾਰਕ ਮੈਂਬਰ ਵਿਦੇਸ਼ ਵਿਚ ਰਹਿੰਦੇ ਹਨ | ਤੜਕਸਾਰ ਇੱਕ ਲੁਟੇਰਾ ਉਨ੍ਹਾਂ ਦੇ ਕਮਰੇ ਵਿਚ ਦਾਖ਼ਲ ਹੋ ਗਿਆ ਅਤੇ ਉਸ ਨੇ ਸਤਨਾਮ ਕੌਰ ਦੀ ਧੌਣ ’ਤੇ ਦਾਤਰ ਰੱਖ ਦਿੱਤਾ | ਇਸ ਦੌਰਾਨ ਲੁਟੇਰਾ ਉਸ ਦੇ ਕੰਨਾਂ ਵਿਚ ਪਾਈਆਂ ਵਾਲੀਆਂ ਲਾਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਹੈਰਾਨੀ ਦੀ ਗੱਲ ਇਹ ਹੈ ਕਿ ਘਰ ਵਿਚ ਹੋਰ ਵੀ ਕੀਮਤੀ ਸਾਮਾਨ ਮੌਜੂਦ ਸੀ, ਪਰ ਲੁਟੇਰੇ ਨੇ ਕਿਸੇ ਹੋਰ ਚੀਜ਼ ਨੂੰ ਹੱਥ ਨਹੀਂ ਲਗਾਇਆ ਅਤੇ ਸਿਰਫ਼ ਮਹਿਲਾ ਦੀਆਂ ਵਾਲੀਆਂ ਲੈ ਕੇ ਫ਼ਰਾਰ ਹੋ ਗਿਆ | ਸਵੇਰ ਵੇਲੇ ਘਰ ਅੰਦਰ ਵੜ ਕੇ ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦੇਣ ਨਾਲ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ | ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਭੁਲੱਥ ਦੇ ਐੱਸ. ਐੱਚ.
ਭੁਲੱਥ, 17 ਅਕਤੂਬਰ (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ’ਚ ਤੜਕਸਾਰ ਦਿਨ ਚੜ੍ਹਦਿਆਂ ਹੀ ਲੁੱਟ ਦੀ ਇੱਕ ਵਾਰਦਾਤ ਸਾਹਮਣੇ ਆਈ ਹੈ | ਇੱਕ ਨਕਾਬਪੋਸ਼ ਲੁਟੇਰਾ ਘਰ ਵਿਚ ਦਾਖ਼ਲ ਹੋ ਕੇ ਦਾਤਰ ਦੇ ਜ਼ੋਰ ’ਤੇ ਮਹਿਲਾ ਦੀਆਂ ਕੰਨਾਂ ਵਿਚ ਪਾਈਆਂ ਵਾਲੀਆਂ ਲਾਹ ਕੇ ਘਰ ਦਾ ਮੇਨ ਦਰਵਾਜ਼ਾ ਖੋਲ ਕੇ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਘਰ ਦੀ ਮਾਲਕਣ ਸਤਨਾਮ ਕੌਰ ਪਤਨੀ ਸੁਰਜੀਤ ਸਿੰਘ ਆਪਣੇ ਘਰ ’ਚ ਆਪਣੀ ਨੂੰਹ ਨਾਲ ਸੁੱਤੀ ਹੋਈ ਸੀ | ਦੱਸਿਆ ਜਾਂਦਾ ਹੈ ਕਿ ਸਤਨਾਮ ਕੌਰ ਦੇ ਪਰਿਵਾਰਕ ਮੈਂਬਰ ਵਿਦੇਸ਼ ਵਿਚ ਰਹਿੰਦੇ ਹਨ | ਤੜਕਸਾਰ ਇੱਕ ਲੁਟੇਰਾ ਉਨ੍ਹਾਂ ਦੇ ਕਮਰੇ ਵਿਚ ਦਾਖ਼ਲ ਹੋ ਗਿਆ ਅਤੇ ਉਸ ਨੇ ਸਤਨਾਮ ਕੌਰ ਦੀ ਧੌਣ ’ਤੇ ਦਾਤਰ ਰੱਖ ਦਿੱਤਾ | ਇਸ ਦੌਰਾਨ ਲੁਟੇਰਾ ਉਸ ਦੇ ਕੰਨਾਂ ਵਿਚ ਪਾਈਆਂ ਵਾਲੀਆਂ ਲਾਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਹੈਰਾਨੀ ਦੀ ਗੱਲ ਇਹ ਹੈ ਕਿ ਘਰ ਵਿਚ ਹੋਰ ਵੀ ਕੀਮਤੀ ਸਾਮਾਨ ਮੌਜੂਦ ਸੀ, ਪਰ ਲੁਟੇਰੇ ਨੇ ਕਿਸੇ ਹੋਰ ਚੀਜ਼ ਨੂੰ ਹੱਥ ਨਹੀਂ ਲਗਾਇਆ ਅਤੇ ਸਿਰਫ਼ ਮਹਿਲਾ ਦੀਆਂ ਵਾਲੀਆਂ ਲੈ ਕੇ ਫ਼ਰਾਰ ਹੋ ਗਿਆ | ਸਵੇਰ ਵੇਲੇ ਘਰ ਅੰਦਰ ਵੜ ਕੇ ਇਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦੇਣ ਨਾਲ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ | ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਭੁਲੱਥ ਦੇ ਐੱਸ.ਐੱਚ.ਓ. ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਭਰੋਸਾ ਦਿੱਤਾ ਕਿ ਲੁਟੇਰੇ ਨੂੰ ਜਲਦੀ ਕਾਬੂ ਕਰਨ ਲਈ ਕਾਰਵਾਈ ਕੀਤੀ ਜਾਵੇਗੀ |