11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪ੍ਰਸਿੱਧ ਜੋਤਸ਼ੀ ਪੰਡਿਤ ਰਾਹੁਲ ਸ਼ਾਸਤਰੀ ਨੂੰ ‘ਸ਼ਾਨੇ ਪੰਜਾਬ’ ਐਵਾਰਡ ਨਾਲ ਕੀਤਾ ਸਨਮਾਨਿਤ

ਫਗਵਾੜਾ, 10 ਅਕਤੂਬਰ (ਹਰਜੋਤ ਸਿੰਘ ਚਾਨਾ)- ਜੋਤਿਸ਼ ਅਤੇ ਵਾਸਤੂ ਦੇ ਖੇਤਰ ਵਿਚ ਆਪਣੀ ਪਛਾਣ ਬਣਾਉਣ ਵਾਲੇ ਪ੍ਰਸਿੱਧ ਨੌਜਵਾਨ ਜੋਤਸ਼ੀ ਪੰਡਿਤ ਰਾਹੁਲ ਸ਼ਾਸਤਰੀ ਨੂੰ ਮੋਹਾਲੀ ਕਲੱਬ ਵਿਖੇ ਕਰਵਾਏ ਗਏ ‘ਸ਼ਾਨੇ ਪੰਜਾਬ’ ਐਵਾਰਡ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੰਜਾਬੀ ਫ਼ਿਲਮ ਜਗਤ ਦੀ ਪ੍ਰਸਿੱਧ ਅਦਾਕਾਰਾ ਸਰਗੁਣ ਮਹਿਤਾ ਨੇ ਪੰਡਿਤ ਰਾਹੁਲ ਸ਼ਾਸਤਰੀ ਨੂੰ ਐਵਾਰਡ ਭੇਂਟ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ | ਸਮਾਗਮ ‘ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਮੌਜੂਦਗੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ | ਪੰਡਿਤ ਰਾਹੁਲ ਸ਼ਾਸਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜੋਤਿਸ਼ ਤੇ ਵਾਸਤੂ ਦੇ ਖੇਤਰ ‘ਚ ਕੀਤੇ ਜਾ ਰਹੇ ਕੰਮ ਲਈ ਇਹ ਸਨਮਾਨ ਮਿਲਿਆ ਹੈ | ਉਨ੍ਹਾਂ ਅਨੁਸਾਰ ਇਸ ਸਮਾਗਮ ‘ਚ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਦਕਿ ਜੋਤਿਸ਼ ਦੇ ਖੇਤਰ ਵਿਚ ਪੰਜਾਬ ਭਰ ਵਿਚੋਂ ਉਨ੍ਹਾਂ ਨੂੰ ਇਕੱਲੇ ਪ੍ਰਤੀਨਿਧੀ ਵਜੋਂ ਸਨਮਾਨ ਮਿਲਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਆਪਣੇ ਖੇਤਰ ‘ਚ ਹੋਰ ਸਮਰਪਣ ਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ | ਪੰਡਿਤ ਰਾਹੁਲ ਸ਼ਾਸਤਰੀ ਨੂੰ ਇਸ ਤੋਂ ਪਹਿਲਾਂ ਵੀ ਵੱਖ-ਵੱਖ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੇ ਅਨੁਸਾਰ, ਇਨ੍ਹਾਂ ਸਨਮਾਨਾਂ ‘ਚ ਪੰਜਾਬ ਦੇ ਰਾਜਪਾਲ, ਤਿੱਬਤ ਦੇ ਰਾਸ਼ਟਰਪਤੀ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਵੱਖ-ਵੱਖ ਕੇਂਦਰੀ ਮੰਤਰੀਆਂ, ਅਧਿਆਤਮਿਕ ਗੁਰੂਆਂ ਅਤੇ ਹੋਰ ਪ੍ਰਸਿੱਧ ਸ਼ਖ਼ਸੀਅਤਾਂ ਵੱਲੋਂ ਮਿਲੇ ਸਨਮਾਨ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਵਾਰ-ਵਾਰ ਮਿਲਣ ਵਾਲੀ ਇਹ ਮਾਨਤਾ ਉਨ੍ਹਾਂ ਨੂੰ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਪ੍ਰੇਰਣਾ ਦਿੰਦੀ ਹੈ | ਪੰਡਿਤ ਰਾਹੁਲ ਸ਼ਾਸਤਰੀ ਨੇ ‘ਸ਼ਾਨੇ ਪੰਜਾਬ’ ਐਵਾਰਡ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਸਨਮਾਨ ਲਈ ਸਰਗੁਣ ਮਹਿਤਾ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਸਮਾਗਮ ਨਾਲ ਜੁੜੀਆਂ ਸਾਰੀਆਂ ਸ਼ਖ਼ਸੀਅਤਾਂ ਦੇ ਧੰਨਵਾਦੀ ਹਨ |

ਰਾਮ ਮੂਰਤੀ (ਲਾਲੀ) ਤੇ ਵਰਿੰਦਰ ਕੌਰ ਵਾਸੀ ਪਿੰਡ ਢੱਕ ਪੰਡੋਰੀ (ਫਗਵਾੜਾ) ਨੇ ਆਪਣੇ ਵਿਆਹ ਦੀ 35ਵੀਂ ਵਰ੍ਹੇਗੰਢ ਮਨਾਈ। 11-10-2026

ਪਿਛਲੀ ਖ਼ਬਰ ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈੱਲਫੇਅਰ ਆਰਗਨਾਈਜ਼ੇਸ਼ਨ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ 12 ਨੂੰ-ਨਾਨਕਪੁਰ, ਢੋ... ਅਗਲੀ ਖ਼ਬਰ ਵਿਦਿਆਰਥੀ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਸਮਾਜ ਦੀ ਸਿਰਜਣਾ ’ਚ ਆਪਣਾ ਯੋਗਦਾਨ ਪਾਉਣ-ਗਗਨਦੀਪ ਕੌਰ ਮਿੱਠੜਾ ਕਾਲਜ ਵਿਚ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।