07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਨੇ ਮੁਫ਼ਤ ਫਿਜ਼ੀਓਥੈਰੇਪੀ ਜਾਗਰੂਕਤਾ ਅਤੇ ਇਲਾਜ ਕੈਂਪ ਲਗਾਇਆ

ਆਦਮਪੁਰ, 6 ਅਕਤੂਬਰ (ਰਮਨ ਦਵੇਸਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਵਲੋਂ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਦੇ ਮੌਕੇ ’ਤੇ ਯੂਨੀਵਰਸਿਟੀ ਦੀ ਫਿਜ਼ੀਓਥੈਰੇਪੀ ਓ. ਪੀ.

ਮੁਫ਼ਤ ਫਿਜ਼ੀਓਥੈਰੇਪੀ ਜਾਗਰੂਕਤਾ ਕੈਂਪ ਦੌਰਾਨ ਮਰੀਜ਼ ਦੀ ਜਾਂਚ ਕਰਦੇ ਹੋਏ ਡਾਕਟਰ। ਤਸਵੀਰ- ਰਮਨ ਦਵੇਸਰ 07-10-2026
ਆਦਮਪੁਰ, 6 ਅਕਤੂਬਰ (ਰਮਨ ਦਵੇਸਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਵਲੋਂ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਦੇ ਮੌਕੇ ’ਤੇ ਯੂਨੀਵਰਸਿਟੀ ਦੀ ਫਿਜ਼ੀਓਥੈਰੇਪੀ ਓ.ਪੀ.ਡੀ. ਵਿਖੇ ਇੱਕ ਮੁਫ਼ਤ ਫਿਜ਼ੀਓਥੈਰੇਪੀ ਜਾਗਰੂਕਤਾ ਅਤੇ ਇਲਾਜ ਕੈਂਪ ਲਗਾਇਆ ਗਿਆ। ਇਹ ਕੈਂਪ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਦੀ ਯੋਗ ਰਹਿਨੁਮਾਈ ਅਤੇ ਉਤਸ਼ਾਹ ਨਾਲ, ਅਤੇ ਮਾਨਯੋਗ ਵਾਈਸ-ਚਾਂਸਲਰ ਪ੍ਰੋ. ਡਾ. ਪਲਵਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਬਜ਼ੁਰਗਾਂ ’ਚ ਸੁਖਾਵੇਂ ਬੁਢਾਪੇ ਗਤੀਸ਼ੀਲਤਾ, ਆਤਮ-ਨਿਰਭਰਤਾ ਅਤੇ ਜੀਵਨ ਦੀ ਗੁਣਵੱਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਗਾਇਆ ਗਿਆ।ਯੂਨੀਵਰਸਿਟੀ ਅਤੇ ਆਸ-ਪਾਸ ਦੇ ਪਿੰਡਾਂ ਤੋਂ 70 ਤੋਂ ਵੱਧ ਮਰੀਜ਼ਾਂ, ਜਿਨ੍ਹਾਂ ਵਿੱਚ ਬਜ਼ੁਰਗ ਨਾਗਰਿਕ, ਅਧਿਆਪਕ ਅਤੇ ਨੌਨ-ਟੀਚਿੰਗ ਸਟਾਫ਼ ਸ਼ਾਮਿਲ ਸਨ, ਨੇ ਇਸ ਕੈਂਪ ਦਾ ਲਾਭ ਉਠਾਇਆ। ਨਿਊਰੋਲੋਜੀਕਲ, ਓਰਥੋਪੈਡਿਕ ਅਤੇ ਮਾਸਪੇਸ਼ੀਆਂ ਦੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਦਾ ਵਿਅਕਤੀਗਤ ਇਲਾਜ ਕੀਤਾ ਗਿਆ। ਮਰੀਜ਼ਾਂ ਨੂੰ ਘਰ ਵਿੱਚ ਕੀਤੀਆਂ ਜਾਣ ਵਾਲੀਆਂ ਕਸਰਤਾਂ, ਡਿੱਗਣ ਤੋਂ ਬਚਾਅ, ਗਤੀਸ਼ੀਲਤਾ ਅਤੇ ਲੰਬੇ ਸਮੇਂ ਦੇ ਮੁੜ ਵਸੇਬੇ ਬਾਰੇ ਵੀ ਮਾਰਗਦਰਸ਼ਨ ਦਿੱਤਾ ਗਿਆ। ਇਸ ਮੌਕੇ ਡੀਨ (ਐਲਾਈਡ ਹੈਲਥ ਸਾਇੰਸਜ਼), ਡਾਇਰੈਕਟਰ (ਆਰ. ਐਂਡ ਡੀ.), ਡਿਪਟੀ ਡਾਇਰੈਕਟਰ (ਸਟੂਡੈਂਟ ਵੈਲਫੇਅਰ), ਡਾਇਰੈਕਟਰ (ਸਪੋਰਟਸ), ਅਤੇ ਡੀਨ (ਐਗਰੀਕਲਚਰ) ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।ਫਿਜ਼ੀਓਥੈਰੇਪੀ ਵਿਭਾਗ ਦੇ ਫੈਕਲਟੀ ਮੈਂਬਰਾਂ, ਕਲੀਨਿਕਲ ਸਟਾਫ਼ ਅਤੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਸਮਰਪਣ ਨਾਲ ਇਸ ਕੈਂਪ ਦਾ ਸੰਚਾਲਨ ਕੀਤਾ। ਇਹ ਕੈਂਪ ਐਸ. ਬੀ. ਬੀ. ਐਸ. ਯੂਨੀਵਰਸਿਟੀ ਦੀ ਸਮਾਜਿਕ ਜ਼ਿੰਮੇਵਾਰੀ, ਲਕਸ਼-ਮੁਖੀ ਸਮਾਜਿਕ ਸੇਵਾ, ਸਿਹਤ ਸੰਭਾਲ ਅਤੇ ਸੁਚੱਜੀਆਂ ਮੁੜ-ਵਸੇਬਾ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਪਿਛਲੀ ਖ਼ਬਰ ਪੰਜਾਬ ਪੁਲਿਸ ਦੇ ਪੈਨਸ਼ਨਰਾਂ ਨੇ ਬਕਾਏ ਨਾ ਦਿੱਤੇ ਜਾਣ ’ਤੇ ਸੂਬਾ ਸਰਕਾਰ ਦੀ ਕੀਤੀ ਨਿਖੇਧੀ ਅਗਲੀ ਖ਼ਬਰ –ਖੇਡਾਂ ਵਤਨ ਪੰਜਾਬ ਦੀਆਂ– ਦੁਸਾਂਝ ਕਲਾਂ ਸਕੂਲ ਦੇ ਖਿਡਾਰੀਆਂ ਨੇ ਸਟੇਟ ਪੱਧਰ ਲਈ ਕੀਤਾ ਕੁਆਲੀਫਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।