ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਵਿੱਤੀ ਸਾਖ਼ਰਤਾ ਕੈਂਪ ਲਗਾਇਆ
ਨਡਾਲਾ, 6 ਅਕਤੂਬਰ (ਰਘਬਿੰਦਰ ਸਿੰਘ)-ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ, ਨਡਾਲਾ ਵਿਖੇ ਅਰੋਹ ਫਾਊਾਡੇਸ਼ਨ ਮਨੀਵਾਈਜ਼ ਵਿੱਤੀ ਸਾਖਰਤਾ ਕੇਂਦਰ, ਕਪੂਰਥਲਾ ਵੱਲੋਂ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਵਿੱਤੀ ਸਲਾਹਕਾਰ ਕਮਲਜੀਤ ਕੌਰ ਅਤੇ ਸਹਾਇਕ ਵਿੱਤੀ ਸਲਾਹਕਾਰ ਰੀਨੂ ਵੱਲੋਂ ਵਿਦਿਆਰਥੀਆਂ ਨੂੰ ਵਿੱਤੀ ਪ੍ਰਬੰਧਨ, ਬੱਚਤ ਤੇ ਵੱਖ-ਵੱਖ ਬੈਂਕਿੰਗ ਅਤੇ ਸਰਕਾਰੀ ਵਿੱਤੀ ਯੋਜਨਾਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਆਵਰਤੀ ਜਮ੍ਹਾਂ ਯੋਜਨਾ, ਮਿਆਦੀ ਜਮ੍ਹਾਂ ਯੋਜਨਾ, ਸੁਕੰਨਿਆ ਸਮਿ੍ੱਧੀ ਯੋਜਨਾ, ਪਬਲਿਕ ਪ੍ਰੋਵੀਡੈਂਟ ਫ਼ੰਡ, ਬੱਚਤ ਖਾਤੇ ਅਤੇ ਬੱਚਤ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ | ਇਸ ਤੋਂ ਇਲਾਵਾ ਡਿਜੀਟਲ ਬੈਂਕਿੰਗ, ਡਿਜੀਟਲ ਲੈਣ-ਦੇਣ ਅਤੇ ਆਨਲਾਈਨ ਧੋਖਾਧੜੀ ਤੋਂ ਬਚਾਅ ਸਬੰਧੀ ਵੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ |ਵਿਦਿਆਰਥੀਆਂ ਨੂੰ ਸਾਵਧਾਨ ਕਰਦਿਆਂ ਕਿਹਾ ਗਿਆ ਕਿ ਉਹ ਆਪਣਾ ਓ. ਟੀ.
ਨਡਾਲਾ, 6 ਅਕਤੂਬਰ (ਰਘਬਿੰਦਰ ਸਿੰਘ)-ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ, ਨਡਾਲਾ ਵਿਖੇ ਅਰੋਹ ਫਾਊਾਡੇਸ਼ਨ ਮਨੀਵਾਈਜ਼ ਵਿੱਤੀ ਸਾਖਰਤਾ ਕੇਂਦਰ, ਕਪੂਰਥਲਾ ਵੱਲੋਂ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਵਿੱਤੀ ਸਲਾਹਕਾਰ ਕਮਲਜੀਤ ਕੌਰ ਅਤੇ ਸਹਾਇਕ ਵਿੱਤੀ ਸਲਾਹਕਾਰ ਰੀਨੂ ਵੱਲੋਂ ਵਿਦਿਆਰਥੀਆਂ ਨੂੰ ਵਿੱਤੀ ਪ੍ਰਬੰਧਨ, ਬੱਚਤ ਤੇ ਵੱਖ-ਵੱਖ ਬੈਂਕਿੰਗ ਅਤੇ ਸਰਕਾਰੀ ਵਿੱਤੀ ਯੋਜਨਾਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਆਵਰਤੀ ਜਮ੍ਹਾਂ ਯੋਜਨਾ, ਮਿਆਦੀ ਜਮ੍ਹਾਂ ਯੋਜਨਾ, ਸੁਕੰਨਿਆ ਸਮਿ੍ੱਧੀ ਯੋਜਨਾ, ਪਬਲਿਕ ਪ੍ਰੋਵੀਡੈਂਟ ਫ਼ੰਡ, ਬੱਚਤ ਖਾਤੇ ਅਤੇ ਬੱਚਤ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ | ਇਸ ਤੋਂ ਇਲਾਵਾ ਡਿਜੀਟਲ ਬੈਂਕਿੰਗ, ਡਿਜੀਟਲ ਲੈਣ-ਦੇਣ ਅਤੇ ਆਨਲਾਈਨ ਧੋਖਾਧੜੀ ਤੋਂ ਬਚਾਅ ਸਬੰਧੀ ਵੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ |ਵਿਦਿਆਰਥੀਆਂ ਨੂੰ ਸਾਵਧਾਨ ਕਰਦਿਆਂ ਕਿਹਾ ਗਿਆ ਕਿ ਉਹ ਆਪਣਾ ਓ.ਟੀ.ਪੀ., ਪਿੰਨ ਅਤੇ ਪਾਸਵਰਡ ਕਿਸੇ ਨਾਲ ਵੀ ਸਾਂਝਾ ਨਾ ਕਰਨ, ਸ਼ੱਕੀ ਲਿੰਕਾਂ ‘ਤੇ ਕਲਿੱਕ ਨਾ ਕਰਨ ਅਤੇ ਅਣਜਾਣ ਫ਼ੋਨ ਕਾਲਾਂ ਤੋਂ ਸੁਚੇਤ ਰਹਿਣ |ਇਸ ਮੌਕੇ ਵਿੱਤੀ ਸਲਾਹਕਾਰ ਕਮਲਜੀਤ ਕੌਰ, ਸਹਾਇਕ ਵਿੱਤੀ ਸਲਾਹਕਾਰ ਰੀਨੂ, ਵਿੱਤੀ ਸਾਖਰਤਾ ਸਲਾਹਕਾਰ ਸੁਮਨਦੀਪ ਕੌਰ, ਬਲਾਕ ਨਡਾਲਾ, ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਜਗਬੀਰ ਸਿੰਘ ਭੁੱਲਰ, ਜਸਵਿੰਦਰ ਕੌਰ, ਵਣਜ ਵਿਭਾਗ ਦੇ ਮੁਖੀ ਅਤੇ ਕਾਲਜ ਦੇ ਹੋਰ ਸਟਾਫ਼ ਮੈਂਬਰ ਮੌਜੂਦ ਰਹੇ |