06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਹਰਿਆਲੀ ਮੁਹਿੰਮ ਸੰਬੰਧੀ ਸਮਾਗਮ

ਕਪੂਰਥਲਾ, 5 ਅਕਤੂਬਰ (ਅਮਰਜੀਤ ਕੋਮਲ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਕਪੂਰਥਲਾ ਵਲੋਂ ਸੰਸਥਾਨ ਦੇ ਪ੍ਰਾਜੈਕਟ ‘ਸੰਰਕਸ਼ਣ’ ਤਹਿਤ ਵਾਤਾਵਰਨ ਸੁਰੱਖਿਆ ਨੂੰ ਸਮਰਪਿਤ ਹਰਿਆਲੀ ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਸਮਾਗਮ ਕਰਾਇਆ ਗਿਆ | ਜਿਸ ਵਿਚ ਸੰਸਥਾਨ ਦੀ ਮੁਖੀ ਸਾਧਵੀ ਗੁਰਪ੍ਰੀਤ ਭਾਰਤੀ ਨੇ ਕਿਹਾ ਕਿ ਬਾਹਰੀ ਵਾਤਾਵਰਨ ਦਾ ਸੰਤੁਲਨ ਤੱਦ ਹੀ ਸੰਭਵ ਹੈ ਜਦੋਂ ਮਨੁੱਖ ਦਾ ਅੰਦਰੂਨੀ ਵਾਤਾਵਰਨ, ਉਸ ਦੀ ਸੋਚ, ਜੀਵਨ ਸ਼ੈਲੀ ਤੇ ਚੇਤਨਾ ਸੰਤੁਲਿਤ ਅਤੇ ਸ਼ੁੱਧ ਹੋਵੇ | ਉਨ੍ਹਾਂ ਕਿਹਾ ਕਿ ਅੰਧਾਧੁੰਦ ਉਦਯੋਗੀਕਰਨ, ਦਰਖ਼ਤਾਂ ਦੀ ਕਟਾਈ ਤੇ ਕੁਦਰਤੀ ਸਰੋਤਾਂ ਦੀ ਲੋੜ ਤੋਂ ਵੱਧ ਵਰਤੋਂ ਕਰਨ ਨਾਲ ਮਨੁੱਖ ਤੇ ਪ੍ਰਕਿਰਤੀ ਵਿਚਲਾ ਸੰਤੁਲਨ ਲਗਾਤਾਰ ਖ਼ਰਾਬ ਹੋ ਰਿਹਾ ਹੈ | ਉਨ੍ਹਾਂ ਝੋਨੇ ਦੀ ਕਟਾਈ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਵਿਚ ਪਰਾਲੀ ਨੂੰ ਅੱਗ ਨਾ ਲਾਉਣ, ਕਿਉਂਕਿ ਪਰਾਲੀ ਸਾੜਣ ਨਾਲ ਜ਼ਹਿਰੀਲੇ ਧੂੰਏ ਦੀ ਮਾਤਰਾ ਵੱਧ ਜਾਂਦੀ ਹੈ ਤੇ ਜਿਸ ਨਾਲ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਨੁਕਸਾਨ ਹੁੰਦਾ ਹੈ | ਸਾਧਵੀ ਗੁਰਪ੍ਰੀਤ ਭਾਰਤੀ ਨੇ ਲੋਕਾਂ ਨੂੰ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨ ਲਈ ਕਿਹਾ | ਕਿਉਂਕਿ ਪਲਾਸਟਿਕ ਪ੍ਰਦੂਸ਼ਣ ਮਿੱਟੀ, ਪਾਣੀ ਅਤੇ ਹਵਾ ਨੂੰ ਜ਼ਹਿਰੀਲਾ ਬਣਾ ਦਿੰਦੀ ਹੈ | ਸਮਾਗਮ ਨੂੰ ਸੰਬੋਧਨ ਕਰਦਿਆਂ ਸਾਧਵੀ ਰਿਤੂ ਨੇ ਕਿਹਾ ਕਿ ਜੇਕਰ ਅਸੀਂ ਸਮਾਂ ਰਹਿੰਦੇ ਹੋਏ ਆਪਣੇ ਫਰਜਾਂ ਨੂੰ ਨਾ ਸਮਝਿਆ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ | ਇਸੇ ਦੌਰਾਨ ਹੀ ਸਾਧਵੀ ਭੈਣਾ ਵਲੋਂ ਸ਼ੇਖੂਪੁਰ ਡਿਪਸ ਕਲੋਨੀ ਵਿਚ ਵੱਖ-ਵੱਖ ਤਰ੍ਹਾਂ ਦਾ ਬੂਟੇ ਲਗਾਏ ਗਏ ਤੇ ਬਾਅਦ ਵਿਚ ਹਾਜ਼ਰ ਸੰਗਤਾਂ ਨੂੰ ਬੂਟੇ ਤਕਸੀਮ ਕਰਨ ਮੌਕੇ ਹਰੇਕ ਵਿਅਕਤੀ ਦਾ ਫਾਰਮ ਭਰਿਆ ਗਿਆ ਤਾਂ ਜੋ ਭਵਿੱਖ ਵਿਚ ਉਹ ਬੂਟੇ ਦੀ ਦੇਖਭਾਲ ਤੇ ਸਾਂਭ ਸੰਭਾਲ ਯਕੀਨੀ ਬਣਾਉਣ | ਸਮਾਗਮ ’ਚ ਸ਼ਾਮਿਲ ਸ਼ਰਧਾਲੂਆਂ ਨੇ ਸੰਕਲਪ ਲਿਆ ਕਿ ਉਹ ਬੂਟੇ ਲਗਾਉਣ ਤੱਕ ਸੀਮਿਤ ਨਹੀਂ ਰਹਿਣਗੇ ਸਗੋਂ ਉਨ੍ਹਾਂ ਨੂੰ ਦੀ ਨਿਯਮਤ ਦੇਖਭਾਲ ਕਰਕੇ ਉਨ੍ਹਾਂ ਦੀ ਦਰਖ਼ਤ ਬਣਾਉਣਗੇ |

ਅਜੀਤ ਡੈਸਕ 06-10-2026

ਪਿਛਲੀ ਖ਼ਬਰ ਦੀ ਧਾਲੀਵਾਲ ਬੇਟ ਸਹਿਕਾਰੀ ਸਭਾ ਵਿਖੇ ਪਰਾਲੀ ਸਾੜਨ ਵਿਰੁੱਧ ਜਾਗਰੂਕਤਾ ਕੈਂਪ ਅਗਲੀ ਖ਼ਬਰ ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰਨ ਸੰਬੰਧੀ ਪਤੀ ਸਣੇ 3 ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।