29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਜਸ਼ਨ-ਏ-ਇਨਕਲਾਬ ਸਮਾਗਮ ਲਈ ਨਡਾਲਾ ਤੋਂ ਕਾਫ਼ਲਾ ਲੁਧਿਆਣਾ ਰਵਾਨਾ

ਨਡਾਲਾ, 28 ਸਤੰਬਰ (ਰਘਬਿੰਦਰ ਸਿੰਘ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਲੁਧਿਆਣਾ ਵਿਖੇ ਕਰਵਾਏ ਜਾ ਰਹੇ ‘ਜਸ਼ਨ-ਏ-ਇਨਕਲਾਬ’ ਸਮਾਗਮ ’ਚ ਸ਼ਾਮਿਲ ਹੋਣ ਲਈ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਦੀ ਅਗਵਾਈ ਹੇਠ ਉਨ੍ਹਾਂ ਦੇ ਸਾਥੀਆਂ ਦਾ ਕਾਫ਼ਲਾ ਨਡਾਲਾ ਤੋਂ ਲੁਧਿਆਣਾ ਲਈ ਰਵਾਨਾ ਹੋਇਆ | ਸਮਾਗਮ ਲਈ ਰਵਾਨਾ ਹੋਣ ਤੋਂ ਪਹਿਲਾਂ ਜਸਪ੍ਰੀਤ ਸਿੰਘ ਗੁਰਾਇਆ ਅਤੇ ਉਨ੍ਹਾਂ ਦੇ ਸਾਥੀ ਨਡਾਲਾ ਦੀ ਦਾਣਾ ਮੰਡੀ ਵਿਖੇ ਇਕੱਠੇ ਹੋਏ | ਇਸ ਉਪਰੰਤ ਕਾਫਲੇ ਨੇ ਨਡਾਲਾ ਚੌਕ ਵਿਖੇ ਪਹੁੰਚ ਕੇ ਇਨਕਲਾਬ ਦੇ ਨਾਅਰੇ ਲਗਾਏ ਅਤੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਜਸਪ੍ਰੀਤ ਸਿੰਘ ਗੁਰਾਇਆ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਅਤੇ ਦੇਸ਼ ਪ੍ਰਤੀ ਉਨ੍ਹਾਂ ਦੀ ਕੁਰਬਾਨੀ ਨੌਜਵਾਨਾਂ ਲਈ ਹਮੇਸ਼ਾ ਪੇ੍ਰਨਾ ਦਾ ਸਰੋਤ ਰਹੇਗੀ | ਇਸ ਮੌਕੇ ਬਲਵਿੰਦਰ ਸਿੰਘ ਬਿੱਟੂ ਖੱਖ, ਅਵਤਾਰ ਸਿੰਘ ਦਊਦਪੁਰ, ਹਰਜੀਤ ਸਿੰਘ, ਬਲਵਿੰਦਰ ਸਿੰਘ ਫੌਜੀ, ਦਵਾਕਰ ਨਡਾਲਾ, ਸੋਨੂੰ ਸਵਾਲੀ, ਅਵਿਨਾਸ਼ ਕੁਮਾਰ ਬਿੱਟਾ, ਵਿੱਕੀ ਸਭਰਵਾਲ, ਜਤਿਨ ਅਹੂਜਾ, ਸਿੰਮਾ ਗੁਰਾਇਆ ਸਮੇਤ ਹੋਰ ਪਤਵੰਤੇ ਅਤੇ ਸਾਥੀ ਹਾਜ਼ਰ ਸਨ |

ਅਜੀਤ ਡੈਸਕ 29-09-2026

ਪਿਛਲੀ ਖ਼ਬਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਅਲਪਾਈਨ ਸਕੂਲ ਵਿਖੇ ਵਿਸ਼ੇਸ਼ ਗਤੀਵਿਧੀ ਅਗਲੀ ਖ਼ਬਰ ਮਲਕੀਤ ਰਘਬੋਤਰਾ ਨੇ ਵਾਰਡ ਨੰਬਰ 21 ਦੀਆਂ ਗਲੀਆਂ ’ਚ ਬੰਦ ਪਈਆਂ ਸਟਰੀਟ ਲਾਈਟਾਂ ਦੀ ਕਰਵਾਈ ਮੁਰੰਮਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।