29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਰਾਲੀ ਸਾੜਨ ਤੋਂ ਰੋਕਣ ਲਈ ਤਹਿਸੀਲਦਾਰ ਭੁਲੱਥ ਵਲੋਂ ਨੰਬਰਦਾਰਾਂ ਨਾਲ ਮੀਟਿੰਗ

ਭੁਲੱਥ, 28 ਸਤੰਬਰ (ਮਨਜੀਤ ਸਿੰਘ ਰਤਨ)-ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਜਾਗਰੂਕ ਕਰਨ ਦੇ ਮੰਤਵ ਨਾਲ ਤਹਿਸੀਲਦਾਰ ਭੁਲੱਥ ਵਰਿੰਦਰ ਭਾਟੀਆ ਵਲੋਂ ਹਲਕੇ ਦੇ ਨੰਬਰਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਣ ਦੇ ਨਾਲ-ਨਾਲ ਮਿੱਟੀ ਦੀ ਉਪਜਾਊ ਸ਼ਕਤੀ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੰਬਰਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਪਿੰਡਾਂ ’ਚ ਕਿਸਾਨਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨ | ਮੀਟਿੰਗ ਵਿਚ ਸ਼ਾਮਲ ਨੰਬਰਦਾਰਾਂ ਨੇ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਪਿੰਡਾਂ ਵਿਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨਗੇ ਅਤੇ ਪ੍ਰਸ਼ਾਸਨ ਦੀ ਇਸ ਮੁਹਿੰਮ ਵਿਚ ਪੂਰਾ ਸਹਿਯੋਗ ਦੇਣਗੇ | ਇਸ ਮੌਕੇ ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ ਭੁਲੱਥ, ਗੁਰਮੇਜ ਸਿੰਘ ਸੈਂਤ ਪੁਰ ਜਨਰਲ ਸਕੱਤਰ, ਬਲਰਾਮ ਸਿੰਘ ਮਾਨ ਨਡਾਲਾ ਜ਼ਿਲ੍ਹਾ ਪ੍ਰਧਾਨ, ਜਸਵੀਰ ਸਿੰਘ ਭਦਾਸ, ਜਗਤਾਰ ਸਿੰਘ ਫਿਰੋਜ਼ ਸੰਗੋਵਾਲ, ਰਣਜੀਤ ਸਿੰਘ ਭੁਲੱਥ, ਸੁਖਜਿੰਦਰ ਸਿੰਘ ਮਹਿਮਦਪੁਰ, ਸੰਤੋਖ ਸਿੰਘ ਨੰਗਲ ਲੁਬਾਣਾ, ਪਰਮਜੀਤ ਸਿੰਘ, ਬਚਨ ਸਿੰਘ ਨੰਗਲ ਲੁਬਾਣਾ, ਸ਼ਿੰਗਾਰਾ ਸਿੰਘ ਚਾਂਨ ਚੱਕ, ਚੰਗਾ ਸਿੰਘ ਲਿਟਾਂ, ਇੰਦਰਜੀਤ ਸਿੰਘ ਨੰਬਰਦਾਰ ਸ਼ਾਦੀਪੁਰ ਆਦਿ ਹਾਜ਼ਰ ਸਨ |

ਅਜੀਤ ਡੈਸਕ 29-09-2026

ਪਿਛਲੀ ਖ਼ਬਰ ਮਲਕੀਤ ਰਘਬੋਤਰਾ ਨੇ ਵਾਰਡ ਨੰਬਰ 21 ਦੀਆਂ ਗਲੀਆਂ ’ਚ ਬੰਦ ਪਈਆਂ ਸਟਰੀਟ ਲਾਈਟਾਂ ਦੀ ਕਰਵਾਈ ਮੁਰੰਮਤ ਅਗਲੀ ਖ਼ਬਰ ਆਨੰਦ ਕਾਲਜ ’ਚ ਕਰਵਾਇਆ ਇੰਟਰਪ੍ਰਨਿਊਰਸ਼ਿਪ ਸੈੱਲ ਵਲੋਂ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।