25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਵਿਦਿਆਰਥੀਆਂ ਅਤੇ ਬੇਸਹਾਰਾ ਬਜ਼ੁਰਗਾਂ ਦੀ ਹਰ ਸੰਭਵ ਸਹਾਇਤਾ ਕਰਾਂਗੇ-ਸੁੱਖਾ ਪੱਮਣ

ਹੁਸੈਨਪੁਰ, 24 ਸਤੰਬਰ (ਤਰਲੋਚਨ ਸਿੰਘ ਸੋਢੀ)-ਡਾ. ਅੰਬੇਡਕਰ ਆਰਮੀ ਦਾ ਮੁੱਖ ਮਕਸਦ ਨੌਜਵਾਨ ਵਰਗ ਨੂੰ ਬੁਰੀਆਂ ਆਦਤਾਂ ਤੋਂ ਬਚਾ ਕੇ ਸਿੱਖਿਆ ਦੇ ਖੇਤਰ ਵਿਚ ਮੋਹਰੀ ਬਣਾਉਣਾ ਅਤੇ ਕਿਸੇ ਘਰੇਲੂ ਤੇ ਕੁਦਰਤੀ ਕਰੋਪੀ ਕਾਰਨ ਬੇਸਹਾਰਾ ਹੋਏ ਬਜ਼ੁਰਗਾਂ ਦਾ ਸਹਾਰਾ ਬਣਨਾ ਮੁੱਖ ਟੀਚਾ ਹੈ | ਇਹ ਸ਼ਬਦ ਡਾਕਟਰ ਅੰਬੇਡਕਰ ਆਰਮੀ ਦੇ ਯੂਥ ਪ੍ਰਧਾਨ ਸੁੱਖਾ ਪੱਮਣ ਨੇ ਡਾਕਟਰ ਅੰਬੇਡਕਰ ਆਰਮੀ ਦੇ ਸਰਗਰਮ ਵਰਕਰਾਂ ਦੀ ਹੋਈ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਸਾਡਾ ਨੌਜਵਾਨ ਵਰਗ ਜਿੱਥੇ ਨਸ਼ਿਆਂ ਦੀ ਲੱਤ ਦਾ ਸ਼ਿਕਾਰ ਹੋ ਰਿਹਾ ਉੱਥੇ ਅਨਪੜ੍ਹਤਾ ਕਾਰਨ ਜ਼ੁਲਮ ਦੀ ਦੁਨੀਆਂ ਵਿਚ ਗ੍ਰਸਤ ਹੋ ਰਿਹਾ ਹੈ, ਜਿਨ੍ਹਾਂ ਨੂੰ ਸਹੀ ਸੇਧ ਦੇਣਾ ਸਮਾਜ ਸੇਵੀਆਂ ਦਾ ਮੁੱਢਲਾ ਫ਼ਰਜ਼ ਹੈ | ਇਸੇ ਦੌਰਾਨ ਡਾਕਟਰ ਸੁਖਵਿੰਦਰ ਸਿੰਘ ਸਰਪੰਚ ਨੂੰ ਤਹਿਸੀਲ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਨ੍ਹਾਂ ਡਾਕਟਰ ਅੰਬੇਡਕਰ ਆਰਮੀ ਦੇ ਏਜੰਡੇ ਅਨੁਸਾਰ ਸਮਾਜਸੇਵੀ ਕੰਮਾਂ ਨੂੰ ਵੱਧ ਚੜ੍ਹ ਕੇ ਕਰਨ ਦਾ ਐਲਾਨ ਕੀਤਾ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਤਹਿਸੀਲ ਪ੍ਰਧਾਨ ਸਰਪੰਚ ਦੇਵਾ ਸਿੰਘ ਬੋਹੜ ਵਾਲਾ, ਸੋਨੂੰ ਲਕਸ਼ਮੀ ਕਾਂਤ ਮੁੱਖ ਸਲਾਹਕਾਰ, ਡਾਕਟਰ ਸੁਖਵਿੰਦਰ ਸਿੰਘ ਚੂਹੜਪੁਰ, ਸੀਨੀਅਰ ਆਗੂ ਅਕਸ਼ੇ ਨਾਹਰ ਸਿਟੀ ਵਾਈਸ ਪ੍ਰਧਾਨ, ਅਮਰਜੀਤ ਸਿੰਘ ਬਾਗੋ, ਸੀਨੀਅਰ ਆਗੂ ਪੰਡਿਤ ਵਿਜੇ ਕੁਮਾਰ, ਸ਼ਨੀ ਕਿਰਪਾ ਵਾਲੇ ਅਤੇ ਹੋਰ ਆਰਮੀ ਮੈਂਬਰ ਹਾਜ਼ਰ ਸਨ |

ਅਜੀਤ ਡੈਸਕ 25-09-2026

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਵਿਸ਼ਵ ਪੰਜਾਬੀ ਦਿਵਸ ਸੰਬੰਧੀ ਸਮਾਗਮ ਅਗਲੀ ਖ਼ਬਰ ਪੋਸਟ ਮੈਟਿ੍ਕ ਸਕੀਮ ਤਹਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਮਾਨ ਸਰਕਾਰ-ਲੇਖਰਾਜ ਜਮਾਲਪੁਰੀ, ਇੰਜ. ਪ੍ਰਦੀਪ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।