25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੀ.ਈ. ਮੋਬਾਈਲ ਐਪ ਦੀ ਵਰਤੋਂ ਹਰੇਕ ਕਰਮਚਾਰੀ ਲਈ ਅਤਿ ਜ਼ਰੂਰੀ-ਰਜੇਸ਼ ਜੌਲੀ

ਕਪੂਰਥਲਾ, 24 ਸਤੰਬਰ (ਵਿ. ਪ੍ਰ.)

ਅਜੀਤ ਡੈਸਕ 25-09-2026
ਕਪੂਰਥਲਾ, 24 ਸਤੰਬਰ (ਵਿ.ਪ੍ਰ.)-ਜ਼ਿਲ੍ਹਾ ਅੰਕੜਾ ਦਫ਼ਤਰ ਤੋਂ ਵਧੀਕ ਜਨਗਣਨਾ ਅਫ਼ਸਰ ਜਗਪਾਲ ਸਿੰਘ ਦੀ ਦੇਖ ਰੇਖ ਹੇਠ ਅਧਿਆਪਕਾਂ ਤੇ ਜਨਗਣਨਾ ਦੌਰਾਨ ਹੋਰ ਗਿਣਤੀ ਕਰਨ ਵਾਲੇ ਮੁਲਾਜ਼ਮਾਂ ਤੇ ਸੁਪਰਵਾਈਜ਼ਰਾਂ ਦੀ ਫ਼ੀਲਡ ਟਰੇਨਿੰਗ ਮੁਕੰਮਲ ਹੋਈ | ਜਿਸ ਵਿਚ ਜ਼ਿਲ੍ਹਾ ਮਾਸਟਰ ਟਰੇਨਰ ਰਜੇਸ਼ ਜੌਲੀ, ਦਵਿੰਦਰ ਸਿੰਘ ਵਾਲੀਆ, ਜ਼ੋਨਲ ਇੰਚਾਰਜ ਵਿਨੈ ਕੁਮਾਰ, ਕੋਆਰਡੀਨੇਟਰ ਵਿੱਕੀ ਕਟਾਰੀਆ ਤੇ ਕਪਿਲ ਕੁਮਾਰ ਵਲੋਂ ਫ਼ੀਲਡ ਟਰੇਨਰ ਨੂੰ ਵੱਖ-ਵੱਖ ਤਰੀਕੇ ਤੇ ਪ੍ਰਸ਼ਨ ਪੁੱਛਣ ਦੀ ਕਲਾ ਵਿਚ ਨਿਪੁੰਨ ਬਣਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਗਈ | ਟਰੇਨਿੰਗ ਦੀ ਸਮਾਪਤੀ ਮੌਕੇ ਪਾਪੂਲੇਸ਼ਨ ਐਨੀਮੀਰੇਸ਼ਨ (ਪੀ.ਈ. ਮੋਬਾਈਲ ਐਪ) ਬਾਰੇ ਜ਼ਿਲ੍ਹਾ ਮਾਸਟਰ ਟਰੇਨਰ ਰਜੇਸ਼ ਜੌਲੀ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਕਿਹਾ ਕਿ ਡਿਊਟੀ ਕਰਨ ਵਾਲੇ ਹਰੇਕ ਅਧਿਕਾਰੀ ਤੇ ਕਰਮਚਾਰੀਆਂ ਨੂੰ ਇਸ ਐਪ ’ਤੇ ਹੱਥੀ ਕੰਮ ਕਰਕੇ ਸਿੱਖਣਾ ਚਾਹੀਦਾ ਹੈ ਤਾਂ ਜੋ ਅਸਲ ਵਿਚ ਫ਼ੀਲਡ ਵਰਕ ਦੌਰਾਨ ਕੋਈ ਵੀ ਸਮੱਸਿਆ ਨਾ ਆਵੇ | ਟਰੇਨਿੰਗ ਮੌਕੇ ਅਮਰਜੀਤ ਸਿੰਘ, ਰਜਦਰਾਜ ਭਾਟੀਆ, ਨਤਨੀਵ ਸਿੰਘ, ਕ੍ਰਿਸ਼ਨ ਕੁਮਾਰ, ਪੰਕਜ ਧੀਰ, ਸੁਖਮਿੰਦਰ ਸਿੰਘ ਬਾਜਵਾ, ਨਰੇਸ਼ ਕੋਹਲੀ ਮਾਸਟਰ ਟਰੇਨਰ, ਗੁਰਦੇਵ ਸਿੰਘ ਮਾਸਟਰ ਟਰੇਨਰ, ਸੁਰਜੀਤ ਸਿੰਘ ਮਾਸਟਰ ਟਰੇਨਰ, ਕ੍ਰਿਸ਼ਨ ਸਿੰਘ, ਜਬਰ ਜੰਗ ਸਿੰਘ, ਹਰੀਪਾਲ ਸਿੰਘ, ਰਮਨ ਵਾਲੀਆ, ਰਜਿੰਦਰ ਕੌਰ, ਨੀਰਜ ਸਹਿਗਲ, ਰੇਖਾ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗਣੇਸ਼ ਜਨਮ ਉਤਸਵ ਸਾਡੇ ਜੀਵਨ ਲਈ ਵਿਵੇਕ ਤੇ ਜਾਗਿ੍ਤੀ ਦਾ ਉਤਸਵ ਹੈ-ਸਾਧਵੀ ਜਯੰਤੀ ਭਾਰਤੀ ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ’ਚ ਮੂੰਹ ਦੀ ਸਿਹਤ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ ਡਾ . ਪ੍ਰਭਜੋਤ ਕੌਰ ਨੇ ਵਿਦਿਆਰਥੀਆਂ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।