21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਫੂਡ ਸੇਫ਼ਟੀ ਵਿਭਾਗ ਵਲੋਂ ਮਿਠਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ

ਫਗਵਾੜਾ, 20 ਸਤੰਬਰ (ਹਰਜੋਤ ਸਿੰਘ ਚਾਨਾ)-ਫੂਡ ਸੇਫ਼ਟੀ ਵਿੰਗ ਕਪੂਰਥਲਾ ਵਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸਹਾਇਕ ਕਮਿਸ਼ਨਰ (ਫੂਡ) ਹਰਜੋਤ ਪਾਲ ਸਿੰਘ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ | ਜਿਸ ਤਹਿਤ ਫਗਵਾੜਾ ਖੇਤਰ ‘ਚ ਅੱਜ ਕੁੱਲ 5 ਫੂਡ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ‘ਚ ਤਿੰਨ ਮਠਿਆਈਆਂ ਦੀਆਂ ਦੁਕਾਨਾਂ ਤੇ ਦੋ ਬੇਕਰੀ ਯੂਨਿਟ ਸ਼ਾਮਿਲ ਹਨ | ਜਾਂਚ ਦੌਰਾਨ ਫੂਡ ਕਾਰੋਬਾਰੀ ਅਦਾਰਿਆਂ ‘ਚ ਸਫ਼ਾਈ, ਖਾਦ ਪਦਾਰਥਾਂ ਦੀ ਸਟੋਰੇਜ, ਕੱਚੇ ਮਾਲ ਦੀ ਵਰਤੋਂ ਤੇ ਹੋਰ ਫੂਡ ਸੇਫ਼ਟੀ ਮਾਪਦੰਡਾਂ ਦੀ ਜਾਂਚ ਕੀਤੀ ਗਈ | ਜਾਂਚ ਦੌਰਾਨ ਅਣਸਵੱਛ ਹਾਲਾਤ ਪਾਏ ਜਾਣ ‘ਤੇ ਇੱਕ ਚਲਾਨ ਜਾਰੀ ਕੀਤਾ ਗਿਆ, ਜਦਕਿ ਨਿਯਮਾਂ ਦੀ ਪਾਲਣਾ ਵਿਚ ਪਾਈਆਂ ਗਈਆਂ ਕਮੀਆਂ ਸਬੰਧੀ ਸੁਧਾਰ ਕਰਨ ਦੇ ਨੋਟਿਸ ਵੀ ਜਾਰੀ ਕੀਤੇ ਗਏ | ਇਸ ਤੋਂ ਇਲਾਵਾ, ਮੁਹਿੰਮ ਦੌਰਾਨ ਹਲਵਾਈਆਂ ਅਤੇ ਬੇਕਰੀ ਯੂਨਿਟਾਂ ਨੂੰ ਖਾਦ ਸੁਰੱਖਿਆ ਤੇ ਸਫ਼ਾਈ ਸਬੰਧੀ ਲਾਜ਼ਮੀ ਹਦਾਇਤਾਂ ਜਾਰੀ ਕੀਤੀਆਂ ਗਈਆਂ | ਉਨ੍ਹਾਂ ਨੂੰ ਅਦਾਰਿਆਂ ਨੂੰ ਹਰ ਸਮੇਂ ਸਾਫ਼-ਸੁਥਰਾ ਰੱਖਣ, ਢੱਕਣ ਵਾਲੇ ਡਸਟਬਿਨ ਦੀ ਵਰਤੋਂ ਕਰਨ, ਕੂੜਾ-ਕਰਕਟ ਖੁੱਲ੍ਹੇ ਵਿਚ ਜਾਂ ਸੜਕ ‘ਤੇ ਨਾ ਸੁੱਟਣ ਅਤੇ ਕੰਮ ਦੌਰਾਨ ਯਥਾਸੰਭਵ ਦਸਤਾਨੇ, ਹੈੱਡ ਕੈਪ ਅਤੇ ਸਾਫ਼ ਕੱਪੜਿਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ | ਉਨ੍ਹਾਂ ਕਾਰੋਬਾਰੀਆਂ ਨੂੰ ਕੱਚੇ ਮਾਲ ਦੀ ਖ਼ਰੀਦ ਭਰੋਸੇਯੋਗ ਸਰੋਤਾਂ ਤੋਂ ਕਰਨ ਤੇ ਮਾਲ ਦੇ ਬਿੱਲ ਤੇ ਰਿਕਾਰਡ ਸੰਭਾਲ ਕੇ ਰੱਖਣ ਲਈ ਕਿਹਾ ਤੇ ਖਾਦ ਪਦਾਰਥਾਂ ਨੂੰ ਧੂੜ, ਮੱਖੀਆਂ, ਕੀੜਿਆਂ ਅਤੇ ਹੋਰ ਗੰਦਗੀ ਤੋਂ ਸੁਰੱਖਿਅਤ ਰੱਖਣ ਲਈ ਕਿਹਾ | ਉਨ੍ਹਾਂ ਫੂਡ ਐਡਿਟਿਵਜ਼ ਤੇ ਰੰਗਾਂ ਦੀ ਨਿਰਧਾਰਿਤ ਸੀਮਾ ਅੰਦਰ ਹੀ ਵਰਤੋਂ ਕਰਨ ਤੇ ਕਿਸੇ ਵੀ ਅਣਅਧਿਕਾਰਤ ਪਦਾਰਥ ਦੀ ਵਰਤੋਂ ਦੀ ਹਦਾਇਤ ਕੀਤੀ | ਉਨ੍ਹਾਂ ਦੁਕਾਨਦਾਰਾ ਨੂੰ ਆਪਣੇ ਕਾਰੋਬਾਰ ਦੀ ਪ੍ਰਕਿਰਤੀ ਤੇ ਲਾਗੂ ਨਿਯਮਾਂ ਅਨੁਸਾਰ ਲਾਇਸੈਂਸ ਜਾਂ ਰਜਿਸਟਰੇਸ਼ਨ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ |

ਦੁਕਾਨਾਂ ਦੀ ਚੈਕਿੰਗ ਕਰਨ ਮੌਕੇ ਸਿਹਤ ਵਿਭਾਗ ਦੀ ਟੀਮ| ਤਸਵੀਰ : ਚਾਨਾ 21-09-2026

ਪਿਛਲੀ ਖ਼ਬਰ ਕਣਕ ਵੰਡ ’ਚ ਗੜਬੜੀ 100 ਕਿੱਲੋ ਦੀ ਥਾਂ ਦਿੱਤੀ 60 ਕਿੱਲੋ, ਡੀਪੂ ਹੋਲਡਰ ਨੇ ਕਿਹਾ ਭੁਲੇਖੇ ਨਾਲ ਦਿੱਤੀ ਗਈ ਸੀ ਘੱਟ ਕਣਕ... ਅਗਲੀ ਖ਼ਬਰ ਆਟੋ ਤੇ ਟਰੈਕਟਰ ਟਰਾਲੀ ਦੀ ਟੱਕਰ ਵਿਚ ਦੋ ਬੱਚਿਆਂ ਸਮੇਤ ਪੰਜ ਵਿਅਕਤੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।