ਅੰਡਰ-19 ਕਿ੍ਕਟ ਟੂਰਨਾਮੈਂਟ ’ਚ ਅਕਾਲ ਕਿ੍ਕਟ ਅਕੈਡਮੀ ਅਤੇ ਗੁਰੂ ਨਾਨਕ ਖ਼ਾਲਸਾ ਕਾਲਜ ਵਿਚਕਾਰ ਹੋਵੇਗਾ ਫਾਈਨਲ ਮੁਕਾਬਲਾ
ਸੁਲਤਾਨਪੁਰ ਲੋਧੀ, 17 ਸਤੰਬਰ (ਥਿੰਦ, ਨਰੇਸ਼ ਹੈਪੀ)-ਪੰਜਾਬ ਸਰਕਾਰ ਦੁਆਰਾ ਆਯੋਜਿਤ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਅਧੀਨ ਅਕਾਲ ਇੰਟਰਨੈਸ਼ਨਲ ਕਿ੍ਕਟ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਦੋ ਦਿਨਾਂ ਬਲਾਕ ਪੱਧਰੀ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਵਿਚ ਅਕਾਲ ਕਿ੍ਕਟ ਅਕੈਡਮੀ ਸੁਲਤਾਨਪੁਰ ਲੋਧੀ ਅਤੇ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਸੈਮੀਫਾਈਨਲ ਮੈਚ ਜਿੱਤ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ | ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਜੱਜ ਨੇ ਜੇਤੂ ਟੀਮਾਂ ਨੂੰ ਮੈਡਲ ਦਿੱਤੇ ਅਤੇ ਅਗਲੇ ਆਉਣ ਵਾਲੇ ਮੁਕਾਬਲਿਆਂ ਲਈ ਆਪਣੀਆਂ ਸ਼ੁੱਭ ਦਿੱਤੀਆਂ | ਉਨ੍ਹਾਂ ਦੱਸਿਆ ਕਿ ਅਕਾਲ ਕਿ੍ਕਟ ਅਕੈਡਮੀ ਸੁਲਤਾਨਪੁਰ ਲੋਧੀ ਵਿਚ ਰੋਜ਼ਾਨਾ ਸ਼ਾਮ ਨੂੰ ਨੈਸ਼ਨਲ ਕੋਚ ਅਮਰਦੀਪ ਕੁਮਾਰ ਦੀ ਅਗਵਾਈ ਵਿਚ ਬੱਚਿਆਂ ਨੂੰ ਕਿ੍ਕਟ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ਼ ਹੀ ਕਮਲਜੀਤ ਕੌਰ ਐਥਲੈਟਿਕਸ ਕੋਚ ਵੱਲੋਂ ਲੜਕੇ ਅਤੇ ਲੜਕੀਆਂ ਨੂੰ ਐਥਲੈਟਿਕਸ, ਜੇਵਲਿੰਗ ਥਰੋ, ਡਿਸਕਸ ਥਰੋ, ਲੌਂਗ ਜੰਪ ਦੀ ਵਿਸ਼ੇਸ਼ ਟਰੇਨਿੰਗ ਕਰਵਾਈ ਜਾਂਦੀ ਹੈ | ਇਸ ਮੌਕੇ ਵਾਇਸ ਡਾਇਰੈਕਟਰ ਸ.
ਸੁਲਤਾਨਪੁਰ ਲੋਧੀ, 17 ਸਤੰਬਰ (ਥਿੰਦ, ਨਰੇਸ਼ ਹੈਪੀ)-ਪੰਜਾਬ ਸਰਕਾਰ ਦੁਆਰਾ ਆਯੋਜਿਤ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 4 ਅਧੀਨ ਅਕਾਲ ਇੰਟਰਨੈਸ਼ਨਲ ਕਿ੍ਕਟ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਦੋ ਦਿਨਾਂ ਬਲਾਕ ਪੱਧਰੀ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਵਿਚ ਅਕਾਲ ਕਿ੍ਕਟ ਅਕੈਡਮੀ ਸੁਲਤਾਨਪੁਰ ਲੋਧੀ ਅਤੇ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਸੈਮੀਫਾਈਨਲ ਮੈਚ ਜਿੱਤ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ | ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਜੱਜ ਨੇ ਜੇਤੂ ਟੀਮਾਂ ਨੂੰ ਮੈਡਲ ਦਿੱਤੇ ਅਤੇ ਅਗਲੇ ਆਉਣ ਵਾਲੇ ਮੁਕਾਬਲਿਆਂ ਲਈ ਆਪਣੀਆਂ ਸ਼ੁੱਭ ਦਿੱਤੀਆਂ | ਉਨ੍ਹਾਂ ਦੱਸਿਆ ਕਿ ਅਕਾਲ ਕਿ੍ਕਟ ਅਕੈਡਮੀ ਸੁਲਤਾਨਪੁਰ ਲੋਧੀ ਵਿਚ ਰੋਜ਼ਾਨਾ ਸ਼ਾਮ ਨੂੰ ਨੈਸ਼ਨਲ ਕੋਚ ਅਮਰਦੀਪ ਕੁਮਾਰ ਦੀ ਅਗਵਾਈ ਵਿਚ ਬੱਚਿਆਂ ਨੂੰ ਕਿ੍ਕਟ ਦੀ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ਼ ਹੀ ਕਮਲਜੀਤ ਕੌਰ ਐਥਲੈਟਿਕਸ ਕੋਚ ਵੱਲੋਂ ਲੜਕੇ ਅਤੇ ਲੜਕੀਆਂ ਨੂੰ ਐਥਲੈਟਿਕਸ, ਜੇਵਲਿੰਗ ਥਰੋ, ਡਿਸਕਸ ਥਰੋ, ਲੌਂਗ ਜੰਪ ਦੀ ਵਿਸ਼ੇਸ਼ ਟਰੇਨਿੰਗ ਕਰਵਾਈ ਜਾਂਦੀ ਹੈ | ਇਸ ਮੌਕੇ ਵਾਇਸ ਡਾਇਰੈਕਟਰ ਸ. ਕੁਲਵਿੰਦਰ ਸਿੰਘ, ਸਕੂਲ ਦੀ ਪਿ੍ੰਸੀਪਲ ਮੋਨਾ ਘਈ (ਸੀਨੀਅਰ ਵਿੰਗ), ਮਧੂ ਸ਼ਰਮਾ (ਜੂਨੀਅਰ ਵਿੰਗ ), ਕੋਚ ਅਮਰਦੀਪ ਕੁਮਾਰ, ਸਕੂਲ ਦੇ ਕੋਆਰਡੀਨੇਟਰ ਅਵਤਾਰ ਸਿੰਘ, ਪਿ੍ਤਪਾਲ ਸਿੰਘ, ਸੁਨੀਲ ਦੱਤ ਕਾਲੀਆ ਡੀ ਪੀ ਆਈ ਜਸਪਾਲ ਸਿੰਘ, ਰਵਿੰਦਰਪਾਲ ਸਿੰਘ, ਇੰਦਰਜੀਤ ਕੌਰ ਕਬੱਡੀ ਕੋਚ (ਬਲਾਕ ਇੰਚਾਰਜ), ਕਮਲਜੀਤ ਕੌਰ ਐਥਲੈਟਿਕਸ ਕੋਚ, ਸੁਨੀਲ ਕੁਮਾਰ ਬਾਸਕਿਟਬਾਲ ਕੋਚ ਅਤੇ ਜਸਵੀਰ ਸਿੰਘ ਵੇਟ ਲਿਫਟਿੰਗ ਕੋਚ ਵੀ ਵਿਦਿਆਰਥੀਆਂ ਨਾਲ ਮੌਜੂਦ ਸਨ |