17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਕੁਲਦੀਪ ਸਿੰਘ ਨੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਗਵਾੜਾ ਦਾ ਅਹੁਦਾ ਸੰਭਾਲਿਆ

ਫਗਵਾੜਾ, 16 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ’ਚ ਬਤੌਰ ਲੰਬਾ ਸਮਾਂ ਇੰਸਪੈਕਟਰ ਦੀ ਸੇਵਾ ਨਿਭਾਅ ਰਹੇ ਕੁਲਦੀਪ ਸਿੰਘ ਨੇ ਕਾਰਜਕਾਰੀ ਸਹਾਇਕ ਰਜਿਸਟਰਾਰ ਦਾ ਅਹੁਦਾ ਸੰਭਾਲ ਲਿਆ। ਫਗਵਾੜਾ ਦੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰ ਵਿਖੇ ਏ.

ਅਜੀਤ ਡੈਸਕ 17-09-2026
ਫਗਵਾੜਾ, 16 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ’ਚ ਬਤੌਰ ਲੰਬਾ ਸਮਾਂ ਇੰਸਪੈਕਟਰ ਦੀ ਸੇਵਾ ਨਿਭਾਅ ਰਹੇ ਕੁਲਦੀਪ ਸਿੰਘ ਨੇ ਕਾਰਜਕਾਰੀ ਸਹਾਇਕ ਰਜਿਸਟਰਾਰ ਦਾ ਅਹੁਦਾ ਸੰਭਾਲ ਲਿਆ। ਫਗਵਾੜਾ ਦੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰ ਵਿਖੇ ਏ. ਆਰ. ਦਾ ਅਹੁਦਾ ਸੰਭਾਲਣ ਮੌਕੇ ਕੁਲਦੀਪ ਸਿੰਘ ਨੇ ਕਿਹਾ ਕਿ ਫਗਵਾੜਾ ਦੀਆਂ ਕੋਆਪਰੇਟਿਵ ਸੁਸਾਇਟੀਆਂ ਹਮੇਸ਼ਾ ਹੀ ਚੜ੍ਹਦੀ ਕਲਾ ’ਚ ਰਹੀਆਂ ਹਨ ਤੇ ਹੁਣ ਉਨ੍ਹਾਂ ਦੇ ਕਾਰਜਕਾਲ ਦੌਰਾਨ ਫਗਵਾੜਾ ਦੀਆਂ ਕੋਆਪਰੇਟਿਵ ਸੁਸਾਇਟੀਆਂ ਪੰਜਾਬ ’ਚੋਂ ਅੱਵਲ ਆਉਣਗੀਆਂ ਤੇ ਸਭ ਤੋ ਵੱਧ ਮੁਨਾਫਾ ਫਗਵਾੜਾ ਦੀਆਂ ਕੋਆਪਰੇਟਿਵ ਸੁਸਾਇਟੀਆਂ ’ਚ ਵੰਡਿਆ ਜਾਵੇਗਾ ਤੇ ਆਪਣੇ ਮੈਂਬਰਾਂ ਨੂੰ ਖੇਤੀਬਾੜੀ ਸੰਬੰਧੀ ਪਹਿਲਾਂ ਵੀ ਹਰ ਸਹੂਲਤ ਪ੍ਰਦਾਨ ਕੀਤੀ ਗਈ ਅਤੇ ਹੁਣ ਨਵੀਂ ਤਕਨੀਕ ਨਾਲ ਹੋ ਰਹੀ ਖੇਤੀਬਾੜੀ ਸੰਬੰਧੀ ਹਰ ਮਸ਼ੀਨਰੀ ਫਗਵਾੜਾ ਦੇ ਹਰ ਕੋਆਪਰੇਟਿਵ ਸੁਸਾਇਟੀ ’ਚ ਕਿਸਾਨਾਂ ਨੂੰ ਉਪਲਬਧ ਹੋਵੇਗੀ। ਇਸ ਮੌਕੇ ਫਗਵਾੜਾ ਕੋਆਪਰੇਟਿਵ ਸੁਸਾਇਟੀ ਦੇ ਸਮੂਹ ਸਕੱਤਰਾਂ ਵਲੋਂ ਨਵ ਨਿਯੁਕਤ ਸਹਾਇਕ ਰਜਿਸਟਰਾਰ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਮਨਜਿੰਦਰ ਸਿੰਘ ਇੰਸਪੈਕਟਰ, ਚਰਨਜੀਤ ਸਿੰਘ ਰਿਹਾਣਾ ਜੱਟਾਂ ਸੁਸਾਇਟੀ, ਦਵਿੰਦਰ ਕੁਮਾਰ ਖਜ਼ਾਨਚੀ ਰਿਹਾਣਾ ਜੱਟਾਂ, ਗੌਰਵ ਭਾਟੀਆ ਢੱਡੇ ਸੁਸਾਇਟੀ, ਸੁਰਜੀਤ ਸਿੰਘ ਮਹੇੜੂ ਸੁਸਾਇਟੀ, ਪਰਵਿੰਦਰ ਕੁਮਾਰ ਪਲਾਹੀ ਸੁਸਾਇਟੀ, ਬਿੱਟੂ ਵਾਲੀਆ ਰਾਣੀਪੁਰ, ਗੁਰਿੰਦਰ ਸਿੰਘ ਰਾਣੀਪੁਰ ਸੁਸਾਇਟੀ, ਸੁਰਿੰਦਰ ਸਿੰਘ ਮੌਲੀ ਸੁਸਾਇਟੀ, ਬਲਵੀਰ ਸਿੰਘ ਭਾਣੋਕੀ ਸੁਸਾਇਟੀ, ਵਿਜੈ ਕੁਮਾਰ ਅਠੌਲੀ ਸੁਸਾਇਟੀ, ਮੋਹਿਤ ਖਲਵਾੜਾ ਸੁਸਾਇਟੀ, ਬਹਾਦਰ ਸਿੰਘ ਭੁੱਲਾਰਾਈ ਸੁਸਾਇਟੀ, ਪਰਵਿੰਦਰ ਕੁਮਾਰ ਵਾਹਦਾ ਸੁਸਾਇਟੀ, ਉਂਕਾਰ ਸਿੰਘ ਬਰਨਾ, ਰਾਜਵਿੰਦਰ ਸਿੰਘ ਪੰਡੋਰੀ, ਪ੍ਰਿੰਸ ਸਾਹਨੀ ਆਦਿ ਸਾਰੇ ਸਕੱਤਰ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰੇਮ ਸੰਬੰਧਾਂ ’ਚ ਅਣਬਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ ਸਰਕਾਰ ਨੂੰ ਘੇਰਿਆ ਜਾਵੇਗਾ-ਈ.ਟੀ.ਟੀ. ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।