15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮਾਮੂਲੀ ਗੱਲ ਨੂੰ ਲੈ ਕੇ ਹੋਈ ਲੜਾਈ ’ਚ ਤਿੰਨ ਔਰਤਾਂ ਸਮੇਤ ਪੰਜ ਵਿਅਕਤੀ ਜ਼ਖਮੀ

ਕਪੂਰਥਲਾ, 14 ਸਤੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਮੁੰਡੀ ਛੰਨਾ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਹੋਈ ਦੋ ਧਿਰਾਂ ਦੀ ਲੜਾਈ ਵਿਚ ਤਿੰਨ ਔਰਤਾਂ ਸਮੇਤ 5 ਵਿਅਕਤੀ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ | ਜੇਰੇ ਇਲਾਜ ਬਲਕਾਰ ਸਿੰਘ ਪੁੱਤਰ ਰੁੜੀਆ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਗੁਰਵਿੰਦਰ ਸਿੰਘ ਸਿੰਘ ਸਾਡੇ ਘਰ ਕਥਿਤ ਤੌਰ ‘ਤੇ ਝਾਕੀਆਂ ਮਾਰਦਾ ਸੀ, ਜਿਸਨੂੰ ਇਸ ਤਰ੍ਹਾਂ ਕਰਨ ਤੋਂ ਮਨਾ ਕੀਤਾ ਤਾਂ ਗੁਰਵਿੰਦਰ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਸਾਡੇ ‘ਤੇ ਹਮਲਾ ਕਰਕੇ ਮੈਨੂੰ ਮੇਰੀ ਪਤਨੀ ਜਸਵਿੰਦਰ ਕੌਰ ਤੇ ਮਾਤਾ ਕੁੱਦੋ ਨੂੰ ਜ਼ਖਮੀ ਕਰ ਦਿੱਤਾ | ਜੇਰੇ ਇਲਾਜ ਦੂਸਰੀ ਧਿਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਬਲਕਾਰ ਸਿੰਘ ਤੇ ਇਕ ਮਜ਼ਦੂਰ ਨਾਲ ਹਵੇਲੀ ਵਿਚ ਕੰਮ ਕਰ ਰਹੇ ਸਨ ਤਾਂ ਇਸੇ ਦੌਰਾਨ ਬਲਕਾਰ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਇਹ ਕਹਿ ਕੇ ਸਾਡੇ ‘ਤੇ ਹਮਲਾ ਕਰ ਦਿੱਤਾ ਤੁਸੀਂ ਸਾਡੀ ਬਿਜਲੀ ਦੀ ਤਾਰ ਹਿਲਾਕੇ ਬਿਜਲੀ ਬੰਦ ਕੀਤੀ ਹੈ | ਇਸ ਹਮਲੇ ਵਿਚ ਮੈਂ ਤੇ ਮੇਰੀ ਮਾਤਾ ਬਲਵਿੰਦਰ ਕੌਰ ਜ਼ਖਮੀ ਹੋ ਗਏ | ਡਿਊਟੀ ਡਾ. ਕਰਨਪ੍ਰੀਤ ਸਿੰਘ ਵਲੋਂ ਦੋਵਾਂ ਧਿਰਾਂ ਦਾ ਇਲਾਜ ਜਾਰੀ ਹੈ ਤੇ ਐਮ.

ਅਜੀਤ ਡੈਸਕ 15-09-2026
ਕਪੂਰਥਲਾ, 14 ਸਤੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਮੁੰਡੀ ਛੰਨਾ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਹੋਈ ਦੋ ਧਿਰਾਂ ਦੀ ਲੜਾਈ ਵਿਚ ਤਿੰਨ ਔਰਤਾਂ ਸਮੇਤ 5 ਵਿਅਕਤੀ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ | ਜੇਰੇ ਇਲਾਜ ਬਲਕਾਰ ਸਿੰਘ ਪੁੱਤਰ ਰੁੜੀਆ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਗੁਰਵਿੰਦਰ ਸਿੰਘ ਸਿੰਘ ਸਾਡੇ ਘਰ ਕਥਿਤ ਤੌਰ ‘ਤੇ ਝਾਕੀਆਂ ਮਾਰਦਾ ਸੀ, ਜਿਸਨੂੰ ਇਸ ਤਰ੍ਹਾਂ ਕਰਨ ਤੋਂ ਮਨਾ ਕੀਤਾ ਤਾਂ ਗੁਰਵਿੰਦਰ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਸਾਡੇ ‘ਤੇ ਹਮਲਾ ਕਰਕੇ ਮੈਨੂੰ ਮੇਰੀ ਪਤਨੀ ਜਸਵਿੰਦਰ ਕੌਰ ਤੇ ਮਾਤਾ ਕੁੱਦੋ ਨੂੰ ਜ਼ਖਮੀ ਕਰ ਦਿੱਤਾ | ਜੇਰੇ ਇਲਾਜ ਦੂਸਰੀ ਧਿਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਬਲਕਾਰ ਸਿੰਘ ਤੇ ਇਕ ਮਜ਼ਦੂਰ ਨਾਲ ਹਵੇਲੀ ਵਿਚ ਕੰਮ ਕਰ ਰਹੇ ਸਨ ਤਾਂ ਇਸੇ ਦੌਰਾਨ ਬਲਕਾਰ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਇਹ ਕਹਿ ਕੇ ਸਾਡੇ ‘ਤੇ ਹਮਲਾ ਕਰ ਦਿੱਤਾ ਤੁਸੀਂ ਸਾਡੀ ਬਿਜਲੀ ਦੀ ਤਾਰ ਹਿਲਾਕੇ ਬਿਜਲੀ ਬੰਦ ਕੀਤੀ ਹੈ | ਇਸ ਹਮਲੇ ਵਿਚ ਮੈਂ ਤੇ ਮੇਰੀ ਮਾਤਾ ਬਲਵਿੰਦਰ ਕੌਰ ਜ਼ਖਮੀ ਹੋ ਗਏ | ਡਿਊਟੀ ਡਾ. ਕਰਨਪ੍ਰੀਤ ਸਿੰਘ ਵਲੋਂ ਦੋਵਾਂ ਧਿਰਾਂ ਦਾ ਇਲਾਜ ਜਾਰੀ ਹੈ ਤੇ ਐਮ.ਐਲ.ਆਰ. ਕੱਟ ਕੇ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ |
ਪਿਛਲੀ ਖ਼ਬਰ ਪੀ.ਯੂ. ਦੀਆਂ ਸੈਨੇਟ ਚੋਣਾਂ ’ਚ ਅੱਖਰ ਮੰਚ ਵਲੋਂ ਗਰੈਜੂਏਟ ਅਗਲੀ ਖ਼ਬਰ ਪਿੰਡ ਖੱਸਣ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਦਾਦੀ-ਪੋਤੇ ਦੀ ਜੋੜੀ ਨੇ ਲੁੱਟਿਆ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।