15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸ੍ਰੀ ਰਾਮ ਦਰਬਾਰ ਹਨੂਮਾਨ ਮੰਦਰ ਵਿਖੇ ਗਣੇਸ਼ ਪੂਜਾ, ਨਗਰ ’ਚ ਕੱਢੀ ਵਿਸ਼ਾਲ ਸ਼ੋਭਾ ਯਾਤਰਾ

ਭੁਲੱਥ, 14 ਸਤੰਬਰ (ਮਨਜੀਤ ਸਿੰਘ ਰਤਨ )-ਭਗਵਾਨ ਸ਼ਿਵ ਸ਼ੰਕਰ ਜੀ ਅਤੇ ਦੇਵੀ ਪਾਰਵਤੀ ਦੇ ਸਪੁੱਤਰ ਭਗਵਾਨ ਸ੍ਰੀ ਗਣੇਸ਼ ਦੇ ਜਨਮ ਦਿਵਸ ਨੂੰ ਸਮਰਪਿਤ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ੍ਰੀ ਰਾਮ ਦਰਬਾਰ ਹਨੂਮਾਨ ਮੰਦਰ ਭੁਲੱਥ ਦੀ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗਣੇਸ਼ ਪੂਜਾ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਆਰੰਭ ਕੀਤਾ ਗਿਆ | ਇਹ ਉਤਸਵ ਸੰਤ ਗੋਪਾਲ ਦਾਸ ਦੇ ਆਸ਼ੀਰਵਾਦ ਅਤੇ ਗੱਦੀਨਸ਼ੀਨ ਸੰਤ ਲਕਸ਼ਮਣ ਦਾਸ ਦੀ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ | ਉਤਸਵ ਦੀ ਆਰੰਭਤਾ ਮੌਕੇ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਨੂੰ ਸੁੰਦਰ ਢੰਗ ਨਾਲ ਸਜਾ ਕੇ ਨਗਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਧਾਰਮਿਕ ਉਤਸਵ ਦੇ ਮੱਦੇਨਜ਼ਰ ਬਾਜ਼ਾਰ ਨੂੰ ਲੜੀਆਂ, ਲਾਈਟਾਂ ਅਤੇ ਰੰਗ-ਬਰੰਗੀਆਂ ਚੁੰਨੀਆਂ ਨਾਲ ਸਜਾਇਆ ਗਿਆ, ਜਿਸ ਨਾਲ ਪੂਰਾ ਬਾਜ਼ਾਰ ਭਗਤੀਮਈ ਰੰਗ ਵਿਚ ਰੰਗਿਆ ਨਜ਼ਰ ਆਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਉਤਸਵ ਦੌਰਾਨ ਰੋਜ਼ਾਨਾ ਭਗਵਾਨ ਸ੍ਰੀ ਗਣੇਸ਼ ਦਾ ਗੁਣਗਾਨ ਕੀਤਾ ਜਾਵੇਗਾ | ਸਵੇਰੇ ਅਤੇ ਸ਼ਾਮ ਵਿਧੀ-ਵਿਧਾਨ ਨਾਲ ਪੂਜਾ ਅਰਚਨਾ ਉਪਰੰਤ ਲੱਡੂਆਂ ਦਾ ਭੋਗ ਲਗਾਇਆ ਜਾਵੇਗਾ | ਸ਼ਾਮ ਸਮੇਂ ਮਹਿਲਾਵਾਂ ਦੀ ਭਜਨ ਮੰਡਲੀ ਵੱਲੋਂ ਭਜਨ-ਕੀਰਤਨ ਵੀ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਧਾਰਮਿਕ ਉਤਸਵ 18 ਸਤੰਬਰ ਤੱਕ ਸ਼ਰਧਾ ਅਤੇ ਉਤਸ਼ਾਹ ਨਾਲ ਜਾਰੀ ਰਹੇਗਾ | ਇਸ ਮੌਕੇ ਤੇ ਪੰਡਿਤ ਕਮਲ ਕਿਸ਼ੋਰ ਸ਼ਾਸਤਰੀ, ਸ਼ਾਮ ਲਾਲ ਸ਼ਰਮਾ, ਡਾਇਮੰਡ ਖੁਰਾਣਾ, ਰਜੇਸ਼ ਕੁਮਾਰ ਬੱਗਾ, ਠਾਕੁਰ ਨਰਾਇਣ ਸਿੰਘ, ਬਨਾਰਸੀ ਦਾਸ ਖੁੱਲਰ, ਸ਼ੁਭਾਸ਼ ਸਹਿਗਲ, ਕਰਨ ਨੰਦਾ, ਮੋਹਨ ਲਾਲ ਡੰਗ, ਅਨਿਲ ਦੱਤਾ, ਪਰਮਜੀਤ ਪੁਰੀ, ਵਕੀਲ ਕੁਲਵੰਤ ਸਿੰਘ ਸਹਿਗਲ, ਵਕੀਲ ਸਤਪਾਲ ਵਧਾਵਨ, ਜਤਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਅਜੀਤ ਡੈਸਕ 15-09-2026

ਪਿਛਲੀ ਖ਼ਬਰ ਪਿੰਡ ਖੱਸਣ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਦਾਦੀ-ਪੋਤੇ ਦੀ ਜੋੜੀ ਨੇ ਲੁੱਟਿਆ ਮੇਲਾ ਅਗਲੀ ਖ਼ਬਰ ਕਾਰ ਨੂੰ ਬਚਾਉਂਦਿਆਂ ਟੈਂਪੂ ਟਰੈਵਲ ਪਲਟਿਆ, ਵਾਲ-ਵਾਲ ਬਚੀਆਂ ਸਵਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।